ਲਸ਼ਕਰ ਦਾ ਅੱਤਵਾਦੀ ਗ੍ਰਿਫਤਾਰ

ਸ਼੍ਰੀਨਗਰ, 26 ਜੁਲਾਈ (ਸ.ਬ.) ਰਾਸ਼ਟਰੀ ਰਾਈਫਲ ਕੇਂਦਰੀ ਰਿਜ਼ਰਵ ਪੁਲੀਸ ਬੱਲ ਅਤੇ ਸਪੈਸ਼ਲ ਅਪਰੇਸ਼ਨ ਗਰੁੱਪ ਨੇ ਲਸ਼ਕਰ-ਏ-ਤੋਇਬਾ ਖੂੰਖਾਰ ਅੱਤਵਾਦੀ ਬਾਸਿਤ ਨਜ਼ਰ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ| ਇਸ ਅੱਤਵਾਦੀ ਨੂੰ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਸੋਪੋਰ ਇਲਾਕੇ ਵਿੱਚੋਂ ਗ੍ਰਿਫਤਾਰ ਕੀਤਾ ਹੈ| ਜਾਣਕਾਰੀ ਮੁਤਾਬਕ 25 ਸਾਲਾ ਇਹ ਅੱਤਵਾਦੀ ਸੋਪੋਰ ਇਲਾਕੇ ਦਾ ਰਹਿਣ ਵਾਲਾ ਹੈ| ਇਸ ਅੱਤਵਾਦੀ ਕੋਲ ਸੁਰੱਖਿਆ ਬਲਾਂ ਨੇ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ|

Leave a Reply

Your email address will not be published. Required fields are marked *