ਲਸ਼ਕਰ ਦਾ ਖ਼ਤਰਨਾਕ ਅੱਤਵਾਦੀ ਹਲਾਕ, ਸਿਰ ਤੇ ਸੀ 10 ਲੱਖ ਦਾ ਇਨਾਮ

ਸ੍ਰੀਨਗਰ, 1 ਜੁਲਾਈ  (ਸ.ਬ.) ਲਸ਼ਕਰ ਏ ਤੋਇਬਾ ਦਾ ਕਮਾਂਡਰ ਬਾਸ਼ੀਰ ਲਕਸ਼ਰੀ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਹੈ| ਬਾਸ਼ੀਰ ਲਕਸ਼ਰੀ ਤੇ 10 ਲੱਖ ਦਾ ਇਨਾਮ ਰੱਖਿਆ ਗਿਆ ਸੀ| ਇਸ ਨਾਲ ਇਕ ਹੋਰ ਅੱਤਵਾਦੀ ਵੀ ਢੇਰ ਹੋ ਗਿਆ ਹੈ| ਇਸ ਮੁਕਾਬਲੇ ਦੌਰਾਨ ਦੋ ਕਸ਼ਮੀਰੀ ਸ਼ਹਿਰੀਆਂ ਦੀ ਵੀ ਮੌਤ ਹੋ ਗਈ ਹੈ| ਇਹ ਅੱਤਵਾਦੀ ਇਕ ਘਰ ਵਿੱਚ ਲੁਕੇ ਹੋਏ ਸਨ| ਇਸ ਅਪਰੇਸ਼ਨ ਵਿੱਚ 17 ਸ਼ਹਿਰੀਆਂ ਨੂੰ ਬਚਾਇਆ ਗਿਆ ਹੈ, ਇਹ ਅੱਤਵਾਦੀ ਇਨ੍ਹਾਂ ਲੋਕਾਂ ਨੂੰ ਢਾਲ ਵਜੋਂ ਵਰਤ ਰਹੇ ਸਨ|

Leave a Reply

Your email address will not be published. Required fields are marked *