ਲਸ਼ਕਰ ਦੀ ਧਮਕੀ ਦੇ ਬਾਅਦ ਯੂ.ਪੀ ਵਿੱਚ ਹਾਈ ਅਲਰਟ ਜਾਰੀ

ਉਤਰ ਪ੍ਰਦੇਸ਼, 6 ਜੂਨ (ਸ.ਬ.) ਉਤਰ ਪ੍ਰਦੇਸ਼ ਨੂੰ ਦਹਿਲਾਉਣ ਲਈ ਲਸ਼ਕਰ-ਏ-ਤੈਯਬਾ ਨੇ ਧਮਕੀ ਦਿੱਤੀ ਹੈ| ਖੁਫੀਆ ਏਜੰਸੀ ਦੀ ਸੂਚਨਾ ਮੁਤਾਬਕ ਲਸ਼ਕਰ ਯੂ.ਪੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਕ ਦੇ ਬਾਅਦ ਇਕ ਬਲਾਸਟ ਕਰਨਗੇ| ਇਹ ਬਲਾਸਟ ਰੇਲਵੇ ਸਟੇਸ਼ਨਾਂ ਤੇ ਕੀਤੇ ਜਾਣਗੇ| ਧਮਕੀ ਨੂੰ ਦੇਖਦੇ ਹੋਏ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ| ਉਤਰ ਪ੍ਰਦੇਸ਼ ਦੇ ਸ਼ਹਿਰਾਂ ਦੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ|
ਜਾਣਕਾਰੀ ਮੁਤਾਬਕ ਖੁਫੀਆ ਏਜੰਸੀ ਦੀ ਸੂਚਨਾ ਮਿਲੀ ਹੈ ਕਿ ਲਸ਼ਕਰ ਬਹੁਤ ਜਲਦੀ ਉਤਰ ਪ੍ਰਦੇਸ਼ ਵਿੱਚ ਇਕ ਦੇ ਬਾਅਦ ਇਕ ਧਮਾਕੇ ਕਰ ਸਕਦਾ ਹੈ| ਪੱਛਮੀ ਉਤਰ ਪ੍ਰਦੇਸ਼ ਦੇ ਕਈ ਜ਼ਿਲਿਆਂ ਤੋਂ ਲੈ ਕੇ ਆਗਰਾ ਤੱਕ ਸੀਰੀਅਲ ਬਲਾਸਟ ਦੀ ਧਮਕੀ ਦਿੱਤੀ ਗਈ ਹੈ| ਡੀ.ਜੀ.ਪੀ ਹੈਡਕੁਆਰਟਰ ਨੇ ਏ.ਡੀ.ਜੀ ਵਾਰਾਨਸੀ, ਏ.ਡੀ.ਜੀ ਮੇਰਠ ਅਤੇ ਏ.ਡੀ.ਜੀ ਆਗਰਾ ਸਮੇਤ ਸਾਰੇ ਅਫਸਰਾਂ ਨੂੰ ਇਸ ਮਾਮਲੇ ਵਿੱਚ ਅਲਰਟ ਭੇਜ ਦਿੱਤਾ ਹੈ| ਦੱਸਿਆ ਜਾ ਰਿਹਾ ਹੈ ਕਿ ਲਸ਼ਕਰ ਦੇ ਏਰੀਆ ਕਮਾਂਡਰ ਮੌਲਾਨਾ ਅਬੂ ਸ਼ੇਖ ਦੇ ਨਾਮ ਤੇ ਇਹ ਧਮਕੀ ਦਿੱਤੀ ਜਾ ਰਹੀ ਹੈ| ਖੁਫੀਆ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ 6 ਜੂਨ ਤੋਂ 10 ਜੂਨ ਤੱਕ ਉਤਰ ਪ੍ਰਦੇਸ਼ ਵਿੱਚ ਸੀਰੀਅਲ ਬਲਾਸਟ ਕੀਤਾ ਜਾ ਸਕਦਾ ਹੈ|
ਅਲਰਟ ਦੇ ਅਨੁਸਾਰ ਜਨਤਕ ਥਾਵਾਂ ਤੇ ਚੌਕਸੀ ਅਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ|

Leave a Reply

Your email address will not be published. Required fields are marked *