ਲਾਂਡਰਾ ਵਿਖੇ ਕੁਸ਼ਤੀ ਮੇਲਾ ਕਰਵਾਇਆ

ਲਾਂਡਰਾ, 6 ਅਕਤੂਬਰ (ਸ.ਬ.) ਲਾਂਡਰਾ ਵਿਖੇ ਨੰਬਰਦਾਰ  ਭੁਪਿੰਦਰ ਸਿੰਘ ਦੀ ਅਗਵਾਈ ਵਿਚ ਕੁਸ਼ਤੀ ਮੇਲਾ ਕਰਵਾਇਆ ਗਿਆ| ਜਿਸ ਵਿਚ ਵੱਡੀ ਗਿਣਤੀ ਪਹਿਲਵਾਨਾਂ ਨੇ ਹਿਸਾ ਲਿਆ| ਇਸ ਮੇਲੇ ਦਾ ਇਲਾਕੇ ਦੇ ਲੋਕਾਂ ਨੇ ਕਾਫੀ ਆਨੰਦ ਮਾਣਿਆ| ਇਸ ਮੌਕੇ ਝੰਡੀ ਦੀ ਕੁਸ਼ਤੀ ਜਿੱਤਣ ਵਾਲੇ ਨੂੰ ਬਾਬਾ ਅਵਤਾਰ ਸਿੰਘ, ਅਮਨਦੀਪ ਸਿੰਘ ਆਬਿਆਨਾ, ਰਾਜਾ ਕੰਵਰਜੋਤ ਸਿੰਘ ਮੁਹਾਲੀ, ਹਰਦੀਪ ਸਿੰਘ ਬਠਲਾਣਾ ਨੇ ਸਨਮਾਨਿਤ ਕੀਤਾ|

Leave a Reply

Your email address will not be published. Required fields are marked *