ਲਾਂਡਰਾ ਵਿਖੇ ਲੱਗਦੇ ਲੰਮੇ ਜਾਮ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ,16 ਜਨਵਰੀ (ਸ.ਬ.)  ਲਾਂਡਰਾ ਵਿਖੇ ਹਰ ਦਿਨ ਹੀ ਲੱਗਦੇ ਲੰਮੇ ਲੰਮੇ ਜਾਮ ਕਾਰਨ ਵਾਹਨ ਚਾਲਕ ਤੇ ਆਮ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ| ਅੱਜ ਵੀ ਸਵੇਰੇ 9 ਵਜੇ ਹੀ ਲਾਂਡਰਾ ਦੇ ਮੁੱਖ ਚੌਂਕ ਵਿਚ ਬਹੁਤ ਭਾਰੀ ਜਾਮ ਲਗਿਆ ਰਿਹਾ, ਜਿਸ ਕਰਕੇ ਅਨੇਕਾਂ ਹੀ ਵਾਹਨ ਇਸ ਜਾਮ ਵਿਚ ਫਸੇ ਰਹੇ| ਇਸ ਜਾਮ ਵਿਚ ਬੱਸਾਂ ਦੇ ਵੀ ਫਸ ਜਾਣ ਕਰਕੇ ਬੱਸਾਂ ਵਿਚ ਸਫਰ ਕਰ ਰਹੇ ਲੋਕ ਵੀ ਬਹੁਤ ਹੈਰਾਨ ਪ੍ਰੇਸ਼ਾਨ ਹੋਏ| ਅਨੇਕਾਂ ਮੁਲਾਜਮ ਇਸ ਜਾਮ ਵਿਚ ਫਸੇ ਹੋਣ ਕਾਰਨ ਆਪਣੇ ਦਫਤਰਾਂ ਵਿਚ ਜਾਣ ਲਈ ਲੇਟ ਹੋ ਗਏ|
ਅਸਲ ਵਿਚ ਹਰ ਦਿਨ ਹੀ ਲਾਂਡਰਾ ਵਿਖੇ ਲੰਮੇ ਲੰਮੇ ਜਾਮ ਲੱਗ ਜਾਂਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਂਦਾ ਹੈ| ਇਹ ਜਾਮ ਸਵੇਰੇ 8 ਵਜੇ  ਤੋਂ ਹੀ ਲੱਗਣੇ ਸੁਰੂ ਹੋ ਜਾਂਦੇ ਹਨ|  ਸਾਮ ਸਮੇਂ ਤਾਂ ਸਥਿਤੀ ਹੋ ਰ ਵੀ ਗੰਭੀਰ ਹੋ ਜਾਂਦੀ ਹੈ| ਇਸ ਤੋਂ ਇਲਾਵਾ ਮੁਹਾਲੀ ਤੋਂ ਲਾਂਡਰਾ ਜਾਣ ਵਾਲੀ ਸੜਕ ਦਾ ਵੀ ਬੁਰਾ ਹਾਲ ਹੈ| ਇਸ ਸੜਕ ਉਪਰ ਥਾਂ ਥਾਂ ਟੋਏ ਪਏ ਹੋਏ ਹਨ ਅਤੇ ਸੜਕ ਦੇ ਆਸੇ ਪਾਸੇ ਪਈ ਖਾਲੀ ਥਾਂ ਵਿਚ ਵੀ ਟੋਏ ਪਏ ਹੋਏ ਹਨ,ਜਿਹਨਾਂ ਵਿਚ ਮੀਂਹ ਦਾ ਪਾਣੀ ਖੜਾ ਹੈ| ਪਾਣੀ ਕਾਰਨ ਇਹ ਟੋਏ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ| ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਸੜਕ ਦੀ ਹਾਲਤ ਵਿਚ ਸੁਧਾਰ ਲਿਆਂਦਾ ਜਾਵੇ ਅਤੇ ਹਰ ਦਿਨ ਹੀ ਲੱਗਦੇ ਜਾਮ ਤੋਂ ਨਿਜਾਤ ਦਿਵਾਈ ਜਾਵੇ|

Leave a Reply

Your email address will not be published. Required fields are marked *