ਲਾਇਨਜ਼ ਕਲੱਬ ਖਰੜ ਅਤੇ ਖਰੜ ਫਰੈਂਡਜ ਨੇ ਐਸ.ਐਮ.ਓ. ਨੂੰ ਸੌਂਪੀਆਂ 50 ਪੀ.ਪੀ.ਈ. ਕਿੱਟਾਂ

ਖਰੜ, 5 ਅਗਸਤ (ਸ਼ਮਿੰਦਰ ਸਿੰਘ) ਲਾਇਨਜ਼ ਕਲੱਬ ਖਰੜ ਅਤੇ ਲਾਇਨਜ਼ ਕਲੱਬ ਖਰੜ ਫਰੈਡਜ਼ ਵਲੋਂ ਸਾਂਝੇ ਤੌਰ ਤੇ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਅਤੇ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਗਵਰਨਰ (2019-20) ਗੋਪਾਲ ਸ਼ਰਮਾ ਦੇ ਸਹਿਯੋਗ ਸਦਕਾ ਕੋਰੋਨਾ ਵਿਰੁੱਧ ਜੰਗ ਲੜ੍ਹਨ ਵਾਲੇ ਪਹਿਲੀ ਕਤਾਰ ਦੇ ਯੋਧਿਆਂ ਅਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਸਿਵਿਲ ਹਸਪਤਾਲ ਖਰੜ ਦੇ ਐਸ.ਐਮ.ਓ. ਡਾ. ਮਨੋਹਰ ਸਿੰਘ ਨੂੰ 50 ਪੀ.ਪੀ.ਈ. ਕਿੱਟਾਂ ਸੌਂਪੀਆਂ ਗਈਆਂ|
ਇਸ ਮੌਕੇ ਪੀ. ਡੀ. ਜੀ. ਪ੍ਰੀਤ ਕੰਵਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਕੋਵਿਡ-19 ਦੀ ਮਾਹਾਂਮਾਰੀ ਨਾਲ ਨਜਿੱਠਣ ਲਈ ਜਿਲ੍ਹਾ 321ਐਫ ਲਈ ਲਾਇਨਜ਼ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਵਲੋਂ 10,000 ਡਾਲਰ ਦੀ ਗ੍ਰਾਂਟ ਆਈ ਸੀ ਜਿਸ ਤਹਿਤ ਕੁਝ ਦਿਨ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਨੂੰ 2070 ਕਿੱਟਾਂ ਦਿੱਤੀਆਂ ਗਈਆਂ ਸਨ| ਉਨ੍ਹਾਂ ਕਿਹਾ ਕਿ ਇੰਨਾਂ ਯੋਧਿਆਂ ਦਾ ਮਾਣ ਸਨਮਾਨ ਅਤੇ ਸਹੂਲਤਾਂ ਉਪਲੱਬਧ ਕਰਵਾਉਣਾ ਸਾਡਾ ਫਰਜ ਹੈ ਜਿਸ ਵਿੱਚ ਇਨ੍ਹਾਂ ਕਲੱਬਾਂ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ|
ਡਾ. ਮਨੋਹਰ ਸਿੰਘ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਰੜ ਵਿੱਚ ਸਿਹਤ ਵਿਭਾਗ ਦੀ ਟੀਮ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਮੁਸ਼ਤੈਦ ਹੈ ਅਤੇ ਆਮ ਲੋਕਾਂ ਨੂੰ ਵੀ ਕੋਰੋਨਾ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ ਬਲਕਿ ਸਰਕਾਰ ਵਲੋਂ ਦੱਸੀਆਂ ਗਈਆਂ ਸਾਵਧਾਨੀਆਂ ਅਪਣਾ ਕੇ ਇਸ ਦਾ ਡੱਟ ਕੇ ਮੁਕਾਬਲਾ ਕਰਨ ਦੀ ਜਰੂਰਤ ਹੈ|
ਇਸ ਮੌਕੇ ਸੁਵੀਰ ਧਵਨ, ਦਵਿੰਦਰ ਗੁਪਤਾ, ਬਲਵਿੰਦਰ ਸਿੰਘ, ਨਰਿੰਦਰਪਾਲ ਸਿੰਘ ਬਿੱਟੂ, ਨਰਿੰਦਰ ਸਿੰਘ ਰਾਣਾ, ਕੁਲਵੰਤ ਸਿੰਘ ਸੋਮਲ, ਜਗਦੀਪ ਸਿੰਘ ਜੱਗੀ, ਡਾ. ਸੀ.ਪੀ. ਸਿੰਘ ਅਤੇ ਹਸਪਤਾਲ ਦੇ ਸਟਾਫ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *