ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ

ਖਰੜ, 12 ਅਕਤੂਬਰ (ਸ਼ਮਿੰਦਰ ਸਿੰਘ) ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਖਰੜ ਨੇੜੇ ਪੈਂਦੇ ਪਿੰਡ ਬਜਹੇੜੀ ਵਿੱਚ ਫਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ| ਇਸ ਕੈਂਪ ਵਿੱਚ ਡਾ. ਰਾਜੇਸ਼ ਤਰੀਗੋਤਰਾ ਐਮਡੀ  ਵੱਲੋਂ 176 ਮਰੀਜ਼ਾਂ ਦੀ ਜਾਂਚ ਕੀਤੀ ਗਈ| ਕੈਂਪ ਦੌਰਾਨ ਗੁਰੂ ਕਿਰਪਾ ਲੈਬ ਵੱਲੋਂ 56 ਮਰੀਜ਼ਾਂ ਦੇ ਈ ਸੀ ਜੀ ਟੈਸਟ ਕੀਤੇ ਗਏ ਅਤੇ 120 ਮਰੀਜ਼ਾਂ ਦੀ ਸ਼ੁਗਰ ਜਾਂਚ ਕੀਤੀ ਗਈ| ਮਰੀਜਾਂ ਨੂੰਲਾਇਨਜ਼ ਕਲੱਬ ਵੱਲੋਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ| 
ਇਸ ਮੌਕੇ ਸੁਭਾਸ਼ ਅਗਰਵਾਲ, ਯਸ਼ਪਾਲ ਬਾਂਸਲ, ਸੰਜੀਵ ਗਰਗ, ਮੇਜਰ ਸਿੰਘ, ਅਮਨਦੀਪ ਸਿੰਘ ਮਾਨ, ਅਸ਼ੋਕ ਬਜਹੇੜੀ, ਹਰਵਿੰਦਰ ਸਿੰਘ ਦੇਸੂਮਾਜਰਾ ਅਤੇ ਬਲਵਿੰਦਰ ਸਿੰਘ ਵੀ ਹਾਜ਼ਰ ਸਨ|

Leave a Reply

Your email address will not be published. Required fields are marked *