ਲਾਇਨਜ਼ ਕਲੱਬ ਨੇ ਵੈਟਰਨ ਵਾਰੀਅਰਾਂ ਨੂੰ ਸੌਂਪੇ ਮਾਸਕ

ਐਸ.ਏ.ਐਸ ਨਗਰ 26 ਅਗਸਤ  (ਸ.ਬ.) ਲਾਇਨਜ਼ ਕਲੱਬ ਮੁਹਾਲੀ ਵਲੋਂ ਅੱਜ ਫੇਜ਼ 5 ਵਿੱਚ ਬਜਾਜ ਐਸੋਸੀJਟਸ ਦੇ ਦਫਤਰ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਕੋਵਿਡ-19 ਦੇ ਵੈਟਨਰਜ਼ ਵਾਰੀਅਰਜ਼ ਤੇ ਪ੍ਰਬੰਧਕੀ ਮੈਂਬਰਾਂ ਸ਼੍ਰੀ ਐਸ. ਐਸ. ਬੇਦੀ ਜਨਰਲ ਸਕੱਤਰ, ਸ੍ਰੀ ਰਵਜੋਤ ਸਿੰਘ ਮੁੱਖ ਕਨਵੀਨਰ, ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਹਰਿੰਦਰ ਪਾਲ ਸਿੰਘ ਹੈਰੀ ਸਕੱਤਰ ਪਬਲਿਕ ਰਿਲੇਸ਼ਨਜ਼ ਨੂੰ 100 ਮਾਸਕ ਸੌਂਪੇ| 
ਇਸ ਮੌਕੇ ਜਸਵਿੰਦਰ ਸਿੰਘ, ਅਮਰਜੀਤ ਸਿੰਘ ਬਜਾਜ, ਪ੍ਰਧਾਨ ਜਤਿੰਦਰ ਸਿੰਘ ਸਹਿਦੇਵ ਵੀ ਹਾਜਿਰ ਸਨ|

Leave a Reply

Your email address will not be published. Required fields are marked *