ਲਾਇਨਜ਼ ਕਲੱਬ ਨੇ 150 ਬੂਟੇ ਲਗਾਏ

ਖਰੜ, 20 ਜੁਲਾਈ (ਸ਼ਮਿੰਦਰ ਸਿੰਘ) ਲਾਇਨਜ਼ ਕਲੱਬ ਖਰੜ ਅਤੇ ਲਾਇਨਜ਼ ਕਲੱਬ ਖਰੜ ਫਰੈਂਡਜ਼ ਵਲੋਂ ਸਾਂਝੇ ਤੌਰ ਤੇ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ ਦੇ ਤਹਿਤ ਤੀਜੇ ਗੇੜ ਵਿੱਚ ਦੋਵਾਂ ਕਲੱਬਾਂ ਦੇ ਮੈਂਬਰਾਂ ਨੇ ਕਲੱਬਾਂ ਦੇ ਪ੍ਰਧਾਨਾਂ ਸੁਖਵਿੰਦਰ ਸਿੰਘ ਗੋਲਡੀ ਤੇ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਚੋਲਟਾ ਵਿਖੇ 150 ਬੂਟੇ ਲਗਾਏ ਗਏ| 
ਇਸ ਮੌਕੇ ਸੁਵੀਰ ਧਵਨ, ਬਲਵਿੰਦਰ ਸਿੰਘ, ਪਵਨ ਕੁਮਾਰ ਮਨੋਚਾ, ਰਾਜੀਵ ਗਰਗ, ਨਰਿੰਦਰਪਾਲ ਸਿੰਘ ਬਿੱਟੂ, ਨਰਿੰਦਰ ਸਿੰਘ ਰਾਣਾ, ਕੁਲਵੰਤ ਸਿੰਘ ਸੋਮਲ, ਸੁਨੀਲ ਸਹਿਗਲ, ਦੀਪਕ ਰਾਣਾ ਮੈਂਬਰਾਂ ਤੋਂ ਇਲਾਵਾ ਪਿੰਡ ਚੋਲਟਾ ਦੇ ਨਿਵਾਸੀ ਦੀਪਾ ਚੋਲਟਾ, ਅਮਨ ਰਾਣਾ, ਸਜਲ ਰਾਣਾ, ਪ੍ਰਿੰਸ ਰਾਣਾ, ਰਿੰਕੂ ਸਿੰਘ, ਪਰਦੀਪ ਰਾਣਾ ਆਦਿ ਵੀ ਹਾਜਰ ਸਨ|

Leave a Reply

Your email address will not be published. Required fields are marked *