ਲਾਇਨਜ਼ ਕਲੱਬ ਮੁਹਾਲੀ ਨੇ ਐਸ. ਡੀ.ਐਮ. ਮੁਹਾਲੀ ਨੂੰ 100 ਪੀ.ਪੀ.ਈ. ਕਿੱਟਾਂ ਸੌਂਪੀਆਂ

ਐਸ.ਏ.ਐਸ.ਨਗਰ, 8 ਅਗਸਤ (ਸ.ਬ.) ਲਾਇਨਜ਼ ਕਲੱਬ ਮੁਹਾਲੀ ਵਲੋਂ 100 ਪੀ.ਪੀ.ਈ. ਕਿੱਟਾਂ ਐਸ. ਡੀ.ਐਮ. ਮੁਹਾਲੀ ਸ੍ਰੀ ਜਗਦੀਪ ਸਹਿਗਲ ਨੂੰ ਉਹਨਾਂ ਦੇ ਦਫਤਰ ਵਿਖੇ ਜਾ ਕੇ ਦਿੱਤੀਆਂ ਗਈਆਂ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਿੱਟਾਂ ਇੰਟਰਨੈਸ਼ਨਲ ਗ੍ਰਾਂਟ ਵਿਚੋਂ  ਪ੍ਰਾਪਤ ਹੋਈ ਕੋਰੋਨਾ ਦੀ 10,000 ਡਾਲਰ ਦੀ ਗਰਾਂਟ ਨਾਲ ਖਰੀਦੀਆਂ ਗਈਆ ਹਨ| ਉਹਨਾਂ ਦੱਸਿਆ ਕਿ  2500 ਪੀ. ਪੀ. ਈ. ਕਿੱਟਾਂ ਵਿਚੋਂ ਮੁਹਾਲੀ ਕਲੱਬ ਨੂੰ 100 ਕਿੱਟਾਂ ਪ੍ਰਾਪਤ ਹੋਈਆਂ ਸਨ ਜੋ ਐਸ. ਡੀ. ਐਮ. ਮੁਹਾਲੀ ਨੂੰ ਡੋਨੇਟ ਕੀਤੀਆ ਗਈਆਂ ਹਨ| ਇਸ ਮੌਕੇ ਆਈ.ਪੀ.ਡੀ.ਜੀ. ਗੋਪਾਲ ਕ੍ਰਿਸ਼ਨ ਸ਼ਰਮਾ, ਯੋਗੇਸ਼ ਸੋਨੀ, ਚਾਰਟਰ ਮੈਂਬਰ ਜੇ.ਐਸ. ਰਾਹੀ, ਅਮਰਜੀਤ ਸਿੰਘ ਬਜਾਜ, ਜਸਵਿੰਦਰ ਸਿੰਘ, ਦਵਿੰਦਰ ਗੁਪਤਾ, ਜੇ.ਪੀ. ਸਿੰਘ ਸਹਿਦੇਵ ਪ੍ਰਧਾਨ, ਹਰਿੰਦਰ ਪਾਲ ਸਿੰਘ ਹੈਰੀ ਸਕੱਤਰ, ਰਾਜਿੰਦਰ ਚੌਹਾਨ ਖਜਾਨਚੀ ਮੌਜੂਦ ਸਨ|

Leave a Reply

Your email address will not be published. Required fields are marked *