ਲਾਇਨਜ਼ ਕਲੱਬ ਮੁਹਾਲੀ ਨੇ ਦਿਮਾਗੀ ਤੌਰ ਤੇ ਕਮਜੋਰ ਬੱਚਿਆਂ ਲਈ ਸੁੱਕਾ ਰਾਸ਼ਨ ਦਿੱਤਾ

ਐਸ.ਏ.ਐਸ.ਨਗਰ, 7 ਜੁਲਾਈ (ਸ.ਬ.) ਲਾਇਨਜ਼ ਕਲੱਬ ਮੁਹਾਲੀ ਵੱਲੋਂ ਜਤਿੰਦਰ ਸਹਿਦੇਵ ਅਤੇ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਮਾਨਸਿਕ ਤੌਰ ਤੇ ਕਮਜੋਰ ਬੱਚਿਆ ਲਈ ਲਗਭਗ  250 ਕਿਲੋ ਸੁੱਕਾ ਰਾਸ਼ਨ  ਅਤੇ ਕਰਿਆਨੇ ਦੀਆਂ ਚੀਜ਼ਾਂ ਦਾਨ ਕੀਤੀਆਂ ਗਈਆਂ| 
ਕਲੱਬ ਦੇ ਬੁਲਾਰੇ ਨੇ ਦੱਸਿਆ ਕਿ ਕਲੱਬ ਦੇ ਸੀਨੀਅਰ ਮੈਂਬਰ ਅਮਰਜੀਤ ਸਿੰਘ ਬਜਾਜ ਦੇ 50 ਵੇਂ ਜਨਮਦਿਨ ਮੌਕੇ ਰਾਸ਼ਨ ਵਿੱਚ ਯੋਗਦਾਨ ਲਈ                ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਜਸਪ੍ਰੀਤ ਕੌਰ ਬਜਾਜ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ| ਉਹਨਾਂ ਦੱਸਿਆ ਕਿ ਕਲੱਬ ਵੱਲੋਂ ਇਸ ਵਿਸ਼ੇਸ਼ ਸਕੂਲ ਨੂੰ ਚਲਾਉਣ ਵਾਲੇ ਮੈਡਮ ਰੇਣੂ ਕੱਕੜ ਨੂੰ ਉਪਰੋਕਤ ਰਾਸ਼ਨ ਸੌਂਪਿਆ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਇਹ ਮਦਦ ਲਗਾਤਾਰ ਜਾਰੀ ਰਹੇਗੀ|
ਇਸ ਮੌਕੇ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ, ਸੈਕਟਰੀ ਹਰਿੰਦਰ ਪਾਲ ਸਿੰਘ ਹੈਰੀ, ਖਜਾਨਚੀ ਰਾਜਿੰਦਰ ਚੋਹਾਨ, ਆਰ. ਪੀ. ਸਿੰਘ ਵਿੱਗ, ਗੁਰਚਰਨ ਸਿੰਘ, ਜੇ.ਐਸ. ਰਾਹੀ, ਜਸਵਿੰਦਰ ਸਿੰਘ, ਬਲਜਿੰਦਰ ਤੂਰ ਅਤੇ ਸ਼ਰਨਜੀਤ ਵੀ ਹਾਜਿਰ ਸਨ|

Leave a Reply

Your email address will not be published. Required fields are marked *