ਲਾਇਨਜ਼ ਕਲੱਬ ਮੁਹਾਲੀ ਨੇ ਪੱਤਰਕਾਰਾਂ ਨੂੰ ਵੰਡੇ ਮਾਸਕ, ਗਲੱਵਜ਼ ਅਤੇ ਸੈਨੀਟਾਈਜ਼ਰ

ਐਸ ਏ ਐਸ ਨਗਰ, 27 ਅਗਸਤ (ਸ.ਬ.) ਕੋਰੋਨਾ ਮਹਾਂਮਾਰੀ ਦੇ ਇਸ ਭਿਆਨਕ ਦੌਰ ਵਿੱਚ ਲੋਕਾਂ ਦੇ ਬਚਾਅ ਲਈ ਸਮਾਜ ਸੇਵਾ ਵਿੱਚ ਭੂਮਿਕਾ ਨਿਭਾ ਰਹੇ ਲਾਇਨਜ਼ ਕਲੱਬ ਮੁਹਾਲੀ ਵੱਲੋਂ ਪੱਤਰਕਾਰਾਂ ਨੂੰ ਮਾਸਕ, ਗਲੱਵਜ਼ ਅਤੇ ਸੈਨੀਟਾਈਜ਼ਰ ਵੰਡੇ ਗਏ| ਲਾਇਨਜ਼ ਕਲੱਬ ਦੇ ਸੀਨੀਅਰ               ਅਹੁਦੇਦਾਰ ਕੁਲਜੀਤ ਸਿੰਘ ਬੇਦੀ, ਪ੍ਰਧਾਨ ਜਤਿੰਦਰ ਸਿੰਘ ਸਹਿਦੇਵ, ਹਰਿੰਦਰਪਾਲ ਸਿੰਘ ਹੈਰੀ ਸਕੱਤਰ, ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ  ਕਲੱਬ ਵੱਲੋਂ ਹੁਣ ਤੱਕ ਕਾਫ਼ੀ ਵੱਡੀ ਗਿਣਤੀ ਵਿੱਚ ਮਾਸਕ, ਗਲੱਬਜ਼ ਤੇ ਸੈਨੀਟਾਈਜ਼ਰ ਵੰਡੇ ਜਾ ਚੁੱਕੇ ਹਨ| 
ਇਸ ਮੌਕੇ ਸ੍ਰ. ਕੁਲਜੀਤ ਸਿੰਘ              ਬੇਦੀ ਨੇ ਕਿਹਾ ਕਿ ਮਹਾਂਮਾਰੀ ਦੇ ਦੌਰ ਵਿੱਚ ਪੱਤਰਕਾਰਾਂ ਨੂੰ ਕਵਰੇਜ ਕਰਨ ਲਈ ਹਰ ਥਾਂ ਤੇ ਵਿਚਰਨਾ ਪੈਂਦਾ ਹੈ ਅਤੇ ਹਰ ਸਮੇਂ ਕਿਸੇ ਨਾ ਕਿਸੇ ਪਾਸਿਉਂ ਲਾਗ ਲੱਗਣ ਦਾ ਖਤਰਾ ਰਹਿੰਦਾ ਹੈ| ਅਜਿਹੇ ਹਾਲਾਤਾਂ ਵਿੱਚ ਲੋਕਤੰਤਰ ਦੇ ਇਸ ਚੌਥੇ ਥੰਮ੍ਹ ਪ੍ਰੈਸ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਬਣ ਜਾਂਦੀ ਹੈ|

Leave a Reply

Your email address will not be published. Required fields are marked *