ਲਾਇਨਜ ਅਤੇ ਲਾਇਨੈਸ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਪੌਦੇ ਲਗਾਏ ਗਏ

ਚੰਡੀਗੜ੍ਹ, 7 ਜੁਲਾਈ (ਸ.ਬ.) ਲਾਇਨਜ ਅਤੇ ਲਾਇਨੈਸ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਰਾਮਗੜ੍ਹੀਆ ਭਵਨ ਸੈਕਟਰ 27 ਚੰਡੀਗੜ੍ਹ ਵਿਖੇ ਰੁੱਖ ਲਗਾਓ ਕੈਂਪ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਦੇ ਚੇਅਰਮੈਨ ਡਾ ਐਸ ਐਸ ਭੰਮਰਾ ਨੇ ਦਸਿਆ ਕਿ ਇਸ ਮੌਕੇ ਵੱਖ ਵੱਖ ਕਿਸਮਾਂ ਦੇ 50 ਪੌਦੇ ਲਗਾਏ ਗਏ| ਉਹਨਾਂ ਕਿਹਾ ਕਿ ਇਸ ਸਮੇਂ ਵਾਤਾਵਰਨ ਵਿੱਚ ਬਹੁਤ ਸਾਰਾ ਪ੍ਰਦੂਸ਼ਨ ਫੈਲਿਆ ਹੋਇਆ ਹੈ, ਇਸ ਪ੍ਰਦੂਸ਼ਨ ਨੂੰ ਦੂਰ ਕਰਨ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ| ਉਹਨਾਂ ਕਿਹਾ ਕਿ ਪੌਦਿਆਂ ਦਾ ਮਨੁੱਖ ਦੀ ਜਿੰਦਗੀ ਵਿੱਚ ਬਹੁਤ ਹੀ ਮਹਤਵ ਹੈ| ਹਰ ਮਨੁੱਖ ਨੂੰ ਪੌਦੇ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ|
ਇਸ ਮੌਕੇ ਕਲੱਬ ਦੇ ਪ੍ਰਧਾਨ ਪਰਵਿੰਦਰ ਸਿੰਘ, ਸੈਕਟਰੀ ਸਿਨੀ ਤਨੇਜਾ, ਸਾਬਕਾ ਜਿਲ੍ਹਾ ਪ੍ਰਧਾਨ ਮਨਜੀਤ ਭੰਮਰਾ, ਸੁਰਿੰਦਰ ਸਿੰਘ, ਕੰਚਨ ਜੈਨ, ਰੇਨੂੰ ਬਖਸ਼ੀ, ਹੰਸਾ ਧੰਜਲ, ਰਾਮਗੜ੍ਹੀਆ ਸਭਾ ਚੰਡੀਗੜ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ , ਜਨਰਲ ਸਕੱਤਰ ਮਨਜੀਤ ਸਿੰਘ ਮਾਨ, ਅਮਰਜੀਤ ਸਿੰਘ, ਦਲਜੀਤ ਸਿੰਘ ਫਲੋਰਾ, ਗੁਰਬਖਸ਼ ਸਿੰਘ, ਦਵਿੰਦਰ ਸਿੰਘ ਨੰਨੜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *