ਲਾਇਨਜ ਕਲੱਬ ਦਾ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ : ਮੇਅਰ ਕੁਲਵੰਤ ਸਿੰਘ

ਐਸ. ਏ. ਐਸ. ਨਗਰ, 25 ਦਸੰਬਰ (ਸ.ਬ.)ਲਾਇਨਜ ਕਲੱਬ ਦਾ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਹੈ ਅਤੇ ਇਸ ਕਲੱਬ ਵਲੋਂ ਵੱਧ ਚੜ੍ਹ ਕੇ ਕੀਤੇ ਜਾ ਰਹੇ ਸਮਾਜਸੇਵਾ ਦੇ ਕੰਮਾਂ ਨਾਲ ਹੋਰਨਾਂ ਲੋਕਾਂ ਨੂੰ ਵੀ ਇਸ ਖੇਤਰ ਵਿੱਚ ਕੰਮ ਕਰਨ ਦੀ ਪ੍ਰੇਰਨਾ ਮਿਲੀ ਹੈ| ਇਹ ਗੱਲ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਸਥਾਨਕ ਫੇਜ਼-11 ਵਿੱਚ ਲਾਇਨਜ ਕਲੱਬ ਪੰਚਕੂਲਾ ਪ੍ਰੀਮਿਅਰ ਦੀ ਨਵੀਂ ਟੀਮ ਦੇ ਤਾਜਪੋਸ਼ੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਆਖੀ| ਉਹ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਬੋਲ ਰਹੇ ਸਨ| ਇਸ ਮੌਕੇ ਕਲੱਬ ਦੇ ਨਵੇਂ ਬਣੇ ਪ੍ਰਧਾਨ ਸ੍ਰ. ਪਰਵਿੰਦਰ ਸਿੰਘ, ਸਕੱਤਰ ਸ੍ਰੀ ਸ਼ਾਈਨੀ ਤਨੇਜਾ, ਖਜਾਨਚੀ ਸ੍ਰੀ ਦਿਨੇਸ਼ ਸਚਦੇਵਾ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਚਾਰਜ ਸੰਭਾਲਿਆ ਗਿਆ|
ਇਸ ਮੌਕੇ ਲਾਇਨਜ ਕਲੱਬ ਦੇ ਸ੍ਰੀ ਵਿਨੈ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸ੍ਰ. ਇੰਦਰਜੀਤ ਸਿੰਘ, ਸ੍ਰੀ ਰਵੀ ਮਿਹਰਾ, ਸ੍ਰੀ ਪ੍ਰੇਮ ਲੂਥਰਾ, ਸ੍ਰੀ ਚਮਨ ਲਾਲ, ਸ੍ਰੀ ਰਮਨ ਗਰਗ ਅਤੇ ਮਨਜੀਤ ਭਮਰਾ ਵਲੋਂ ਇੰਸਟਾਨੇਸ਼ਨ ਅਫਸਰ ਵਜੋਂ ਜਿੰਮੇਵਾਰੀ ਨਿਭਾਈ ਗਈ| ਇਸ ਸਮਾਗਮ ਡਾ. ਐਸ. ਐਸ. ਭਮਰਾ ਅਤੇ ਸ੍ਰ. ਪਰਮਜੀਤ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ| ਇਸ ਮੌਕੇ ਨੌਜਵਾਨ ਮੈਂਬਰ ਲਿਉ ਕਲੱਬ ਟ੍ਰਾਈਸਿਟੀ ਦੇ ਗਠਨ ਦਾ ਐਲਾਨ ਕੀਤਾ ਗਿਆ| ਇਸ ਮੌਕੇ ਸ੍ਰੀ ਐਚ ਐਸ ਬਰਾੜ, ਸ੍ਰ. ਕੁਲਦੀਪ ਸਿੰਘ, ਸ੍ਰ. ਇਕੇਸ਼ ਪਾਲ ਸਿੰਘ, ਸ੍ਰ. ਇੰਦਰਜੀਤ ਸਿੰਘ, ਸ੍ਰ. ਕੁਲਵੰਤ ਸਿੰਘ, ਸ੍ਰੀ ਤੇਜਬੀਰ ਵਾਲੀਆ, ਸ੍ਰੀ ਗੌਰਵ ਖੰਨਾ, ਡਾ. ਕੁਲਦੀਪ ਸਿੰਘ, ਸ੍ਰੀ ਕੁਲਦੀਪ ਅਰੋੜਾ, ਸ੍ਰੀ ਵਹੀਸ਼ ਰਾਣਾ, ਸ੍ਰੀ ਸੁਰਿੰਦਰ ਸਿੰਘ, ਸ੍ਰੀ ਗੁਰਦੀਪ ਸਿੰਘ, ਸ੍ਰੀਮਤੀ ਰੇਨੂੰ ਬਖਸ਼ੀ ਅਤੇ ਸ੍ਰੀ ਮਤੀ ਸੁਮਨ ਬਾਲਾ ਵੀ ਹਾਜਿਰ ਸਨ|

Leave a Reply

Your email address will not be published. Required fields are marked *