ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਜਗਤਪੁਰਾ ਵਿਖੇ ਲੰਗਰ ਲਗਾਇਆ


ਐਸ ਏ ਐਸ  ਨਗਰ, 27 ਅਕਤੂਬਰ (ਸ.ਬ.) ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਯੂਥ ਵਿੰਗ ਲੀਓ ਕਲੱਬ ਟ੍ਰਾਈਸਿਟੀ ਵਲੋਂ ਜਗਤਪੁਰਾ ਪਿੰਡ ਵਿਖੇ ਕੁਲਚੇ ਛੋਲੇ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਪਰਵਿੰਦਰ ਸਿੰਘ ਸਨ| 
ਇਸ ਮੌਕੇ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਨੇ ਕਿਹਾ ਕਿ ਦੀਵਾਲੀ ਮੌਕੇ ਅਤੇ ਆਉਣ ਵਾਲੇ ਮਹੀਨਿਆਂ ਦੌਰਾਨ  ਬੱਚਿਆਂ ਨੂੰ ਖਿਲੌਣੇ ਅਤੇ ਕਪੜੇ ਵੰਡੇ ਜਾਣਗੇ| ਇਸ ਮੌਕੇ ਇਕੇਸ਼ਪਾਲ ਸਿੰਘ, ਰਮਨ ਕੁਮਾਰ, ਲਵੀਸਾ, ਜਸਕਰਨ ਸਿੰਘ, ਪਰਮਪ੍ਰੀਤ ਸਿੰਘ, ਪਿਯੂਸ਼, ਤੁਸ਼ਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *