ਲਾਇਨਜ ਕਲੱਬ ਪੰਚਕੂਲਾ ਪ੍ਰੀਮਿਅਰ ਨੇ ਠੰਡ ਦਾ ਨਾਕਾ ਲਗਾਇਆ
ਐਸ਼ਏ 25 ਦਸੰਬਰ (ਸ਼ਬ ਲਾਇਨਜ ਕਲੱਬ ਪੰਚਕੂਲਾ ਪ੍ਰੀਮਿਅਰ ਵਲੋਂ ਆਪਣੀ ਨੌਜਵਾਨ ਸ਼ਾਖਾ ਲਿਓ ਕਲੱਬ ਟ੍ਰਾਈਸਿਟੀ ਦੇ ਸਹਿਯੋਗ ਨਾਲ ਹਰ ਸਾਲ ਲਗਾਏ ਜਾਂਦੇ ਠੰਡ ਦੇ ਨਾਕੇ ਤਹਿਤ ਸਥਾਨਕ ਫੇਜ਼ 4 ਦੇ ਉਦਯੋਗਿਕ ਖੇਤਰ (ਨੇੜੇ ਪੀ ਟੀ ਐਲ ਫੈਕਟ੍ਰੀ) ਵਿਖੇ ਠੰਡ ਦਾ ਤੀਜਾ ਨਾਕਾ ਲਗਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ ਪਰਵਿੰਦਰ ਸਿੰਘ ਨੇ ਦੱਸਿਆ ਕਿ ਵੱਧਦੀ ਠੰਡ ਦੇ ਮੌਸਮ ਨੂੰ ਦੇਖਦਿਆ ਇਹ ਨਾਕਾ ਲਗਾਇਆ ਗਿਆ ਅਤੇ ਸਾਈਕਲਾਂ, ਰੇਹੜੀਆਂ ਜਾਂ ਪੈਦਲ ਜਾ ਰਹੇ ਲੋੜਵੰਦਾਂ ਨੂੰ ਗਰਮ ਸਵੈਟਰ, ਟੋਪੀਆਂ, ਮਫਲਰ, ਦਸਤਾਨੇ ਅਤੇ ਜੁਰਾਬਾਂ ਵੰਡੀਆਂ ਗਈਆਂ। ਉਹਨਾਂ ਦੱਸਿਆ ਕਿ ਇਸ ਦੌਰਾਨ ਲੱਗਭੱਗ 220 ਲੋਕਾਂ ਨੂੰ ਇਹ ਸਮਾਨ ਵੰਡਿਆਂ ਗਿਆ ਤਾਂ ਜੋ ਉਹਨ੍ਹਾਂ ਨੂੰ ਠੰਡ ਦੇ ਸਮੇਂ ਕੁਝ ਰਾਹਤ ਮਿਲ ਸਕੇ।
ਉਹਨਾਂ ਦੱਸਿਆ ਕਿ ਠੰਡ ਦੇ ਮੌਮਮ ਨੂੰ ਧਿਆਨ ਵਿੱਚ ਰੱਖ ਕੇ ਇਹ ਨਾਕੇ ਜਾਰੀ ਰਹਿਣਗੇ ਅਤੇ ਅਗਲਾ ਨਾਕਾ ਆਈ ਟੀ ਸਿਟੀ ਅਤੇ ਏਅਰੋ ਸਿਟੀ ਵਾਲੇ ਪਾਸੇ ਲਗਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਅਵਤਾਰ ਸਿੰਘ, ਰਮਨ ਕੁਮਾਰ, ਲਵਿਸ਼ਾ, ਪਰਮਪ੍ਰੀਤ ਸਿੰਘ, ਜਸਕਰਨ ਸਿੰਘ, ਪੀਯੂਸ਼, ਅਨੰਤਬੀਰ ਸਿੰਘ, ਸੁਪ੍ਰੀਯਾ, ਤੁਸ਼ਾਰ ਅਤੇ ਹੋਰ ਹਾਜਿਰ ਸਨ।