ਲਾਇਨਜ ਕਲੱਬ ਮੁਹਾਲੀ ਦਾ ਤਾਜਪੋਸ਼ੀ ਸਮਾਗਮ


ਐਸ.ਏ.ਐਸ.ਨਗਰ, 16 ਦਸੰਬਰ (ਸ.ਬ.) ਲਾਇਨਜ ਕਲੱਬ ਮੁਹਾਲੀ ਦਾ ਤਾਜਪੋਸ਼ੀ ਸਮਾਗਮ ਗੋਲਫ ਰੇਂਜ ਕਲੱਬ ਮੁਹਾਲੀ ਵਿਖੇ ਹੋਇਆ| ਇਸ ਮੌਕੇ ਕਲੱਬ ਦੇ ਨਵੇਂ ਬਣੇ ਪ੍ਰਧਾਨ ਸ੍ਰ. ਜਤਿੰਦਰ ਸਿੰਘ ਸਹਿਦੇਵ ਅਤੇ ਸਮੂਹ ਅਹੁਦੇਦਾਰਾਂ ਨੂੰ ਸੰਹੁ ਚੁਕਵਾਈ ਗਈ| ਇਸ ਸਮਾਗਮ ਵਿੱਚ ਜਿਲ੍ਹਾ ਗਵਰਨਰ ਸ੍ਰੀ ਪ੍ਰੀਥਵੀ ਰਾਜ ਜੈਰਥ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| 
ਇਸ ਦੌਰਾਨ ਕਲੱਬ ਦੇ ਚਾਰਟਰ ਪ੍ਰਧਾਨ ਸ੍ਰੀ ਅਮਰੀਕ ਸਿੰਘ ਮੁਹਾਲੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਦਿਆਂ ਇਸ ਮਹਾਂਮਾਰੀ ਦੇ ਸਮੇਂ ਵਿੱਚ ਮਨੁੱਖਤਾ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ| ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਜੇ.ਐਸ.ਰਾਹੀ ਅਤੇ ਸ੍ਰੀ ਅਮਰਜੀਤ ਬਜਾਜ ਵਲੋਂ ਨਿਭਾਈ ਗਈ| ਇਸ ਸਮਾਗਮ ਦਾ ਪ੍ਰੰਬਧ ਸ੍ਰੀ ਹਰਿੰਦਰ ਪਾਲ ਸਿੰਘ ਹੈਰੀ ਵਲੋਂ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਗਿਆ| 
ਇਸ ਪ੍ਰੋਗਰਾਮ ਦੇ ਅੰਤ ਵਿੱਚ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਵਲੋਂ ਕਲੱਬ ਮੈਂਬਰਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਲਲਿਤ ਬਹਿਲ, ਸ੍ਰੀ ਬਰਿੰਦਰ ਸਿੰਘ ਸੋਹਲ, ਸ੍ਰੀ ਜਸਵਿੰਦਰ ਸਿੰਘ, ਡੀ.ਸੀ. ਐਸ. ਸ੍ਰੀ ਸੰਜੀਵ ਸੂਦ ਹਾਜਿਰ ਸਨ| 

Leave a Reply

Your email address will not be published. Required fields are marked *