ਲਾਇਨਜ ਕਲੱਬ ਮੁਹਾਲੀ ਨੇ ਬੱਚਿਆਂ ਨੂੰ ਕਾਪੀਆਂ ਤੇ ਪੈਨਸਲਾਂ ਵੰਡੀਆਂ

ਐਸ ਏ ਐਸ ਨਗਰ, 29 ਜਨਵਰੀ (ਸ.ਬ.) ਲਾਇਨਜ ਕਲੱਬ ਮੁਹਾਲੀ ਵਲੋਂ ਜੇਵੀਅਰ ਇੰਸਟੀਚਿਊਟ ਸੈਕਟਰ 70 ਵਿਖੇ ਗਣਤੰਤਰ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਕਲੱਬ ਵਲੋਂ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਅਤੇ ਰਬੜਾਂ ਵੰਡੀਆਂ ਗਈਆਂ| ਇਸ ਮੌਕੇ ਬੱਚਿਆਂ ਨੂੰ ਲੱਡੂ ਵੀ ਵੰਡੇ ਗਏ|
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਸਕੂਲ ਸ੍ਰੀ ਲਾਇੰਜ ਕਲੱਬ ਮੁਹਾਲੀ ਦੇ ਸਾਬਕਾ ਪ੍ਰਧਾਨ ਸਵਰਗੀ ਜੇ ਪੀ ਸਿੰਘ ਵਲੋਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਗਰੀਬ ਔਰਤਾਂ ਦੇ ਬੱਚਿਆਂ ਲਈ ਖੋਲਿਆ ਗਿਆ ਸੀ| ਇਸ ਮੌਕੇ ਕਲੱਬ ਮਂੇਬਰਾਂ ਵਲੋਂ ਸ੍ਰ. ਜੇ ਪੀ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ| ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਸ੍ਰ. ਅਮਰੀਕ ਸਿੰਘ ਮੁਹਾਲੀ, ਪ੍ਰਧਾਨ ਹਰਪ੍ਰੀਤ ਸਿੰਘ ਅਟਵਾਲ, ਸ੍ਰ. ਜੇ ਪੀ ਸਿੰਘ ਦੀ ਧਰਮ ਪਤਨੀ ਵਰਜਿੰਦਰ ਕੌਰ, ਕਲੱਬ ਦੇ ਸੈਕਟਰੀ ਜਸਵਿੰਦਰ ਸਿੰਘ, ਖਜਾਨਚੀ ਰਾਕੇਸ਼ ਗਰਗ, ਜੋਨ ਚੇਅਰਮੈਨ ਜਤਿੰਦਰ ਸਿੰਘ ਸਹਿਦੇਵ, ਮਂੈਬਰ ਜੇ ਐਸ ਰਾਹੀ, ਆਰ ਪੀ ਸਿੰਘ, ਜਤਿੰਦਰ ਸਿੰਘ ਚੀਮਾ, ਅਮਰਜੀਤ ਸਿੰਘ ਬਜਾਜ, ਫਕੀਰ ਸਿੰਘ, ਦਲੀਪ ਸਿੰਘ ਚੰਡੋਕ, ਇਕਬਾਲ ਸਿੰਘ, ਪਰਵੀਨ ਗੋਇਲ, ਰਵੀ ਗੁਪਤਾ, ਨਰਿੰਦਰ ਸਿੰਘ ਦਾਲਮ, ਜਾਫਰ ਅਲੀ, ਅਮਰਦੀਪ ਵੀ ਮੌਜੂਦ ਸਨ|

Leave a Reply

Your email address will not be published. Required fields are marked *