ਲਾਇਨਜ ਕਲੱਬ ਮੁਹਾਲੀ ਨੇ ਸ਼ਹੀਦੀ ਦਿਹਾੜੇ ਮੌਕੇ ਲਗਾਇਆ ਖੂਨਦਾਨ ਕਂੈਪ

ਐਸ ਏ ਐਸ ਨਗਰ, 23 ਮਾਰਚ (ਸ.ਬ.) ਲਾਇਨਜ਼ ਕੱਲਬ ਮੁਹਾਲੀ ਐਸ. ਏ. ਐਸ. ਨਗਰ, ਮੁਹਾਲੀ ਪ੍ਰਾਪਰਟੀ ਕੰਸੰਲਟੈਂਟਸ ਐਸੋਸੀਏਸ਼ਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਅੱਜ ਸਾਂਝੇ ਤੌਰ ਤੇ ਫੇਜ਼-5 ਦੀ ਮਾਰਕੀਟ ਵਿੱਚ ਬਜਾਜ ਐਸੋਸੀਏਟਸ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਸ਼ਰਧਾਂਜਲੀ ਵਜੋਂ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ| ਕੈਂਪ ਵਿਚ ਗੌ:ਮੈਡੀਕਲ ਕਾਲਜ ਤੇ ਹਾਸਪੀਟਲ ਸੈਕਟਰ-32 ਦੇ ਡਾਕਟਰਾਂ ਨੇ ਕੁਲ 95 ਯੂਨਿਟ ਖੂਨ ਇੱਕਤਰ ਕੀਤਾ|
ਕੈਂਪ ਦਾ ਉਦਘਾਟਨ ਰਿਜਨ ਚੇਅਰਪਰਸਨ ਜੀ.ਐਸ.ਪਾਲ, ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਟਵਾਲ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸਭਰਵਾਲ, ਮਿਸਜ ਜੇ.ਪੀ.ਸਿੰਘ ਅਤੇ ਮਿਸਜ ਐਚ.ਐਸ.ਮਿੱਢਾ ਨੇ ਸਾਂਝੇ ਤੌਰ ਤੇ ਕੀਤਾ| ਕਲੱਬ ਨੇ ਇਸ ਮੌਕੇ ਆਪਣੇ ਵਿਛੜੇ ਸਤਿਕਾਰਯੋਗ ਮੈਂਬਰਾਂ ਜੇ.ਪੀ.ਸਿੰਘ ਐਚ.ਐਸ.ਮਿੱਢਾ ਅਤੇ ਜੀਵਨ ਗੋਇਲ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ|
ਕਲੱਬ ਦੇ ਚਾਰਟਰ ਪ੍ਰੋਜੀਡੈਂਟ ਸ੍ਰ. ਅਮਰੀਕ ਸਿੰਘ ਮੁਹਾਲੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੇਸ਼ ਦੀ ਅਜ਼ਾਦੀ ਵਿੱਚ ਉਹਨਾਂ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ|
ਇਸ ਮੌਕੇ ਮੁਹਾਲੀ ਦੇ ਫੇਜ਼-9 ਵਿੱਚ ਸਥਿਤ ਸਾਲਬੀ ਹਸਪਤਾਲ ਦੇ ਹੱਡੀਆਂ ਦੇ ਮਾਹਰ ਡਾਕਟਰਾਂ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ ਤੇ ਮਰੀਜ਼ਾਂ ਦੀ ਸ਼ੁਗਰ ਤੇ ਬਲੱਡ ਪ੍ਰੈਸ਼ਰ ਵੀ ਚੈਕ ਕੀਤਾ ਗਿਆ|
ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਜਗਤਾਰ ਸਿੰਘ ਬੈਨੀਪਾਲ, ਲਇੰਜ ਕਲੱਬ ਦੇ ਜੋਨ ਚੇਅਰਮੈਨ ਜੇ. ਪੀ. ਸਿੰਘ ਸਹਿਦੇਵ, ਸਕੱਤਰ ਜਸਵਿੰਦਰ ਸਿੰਘ, ਖਜਾਂਚੀ ਰਾਕੇਸ਼ ਗਰਗ ਅਤੇ ਮੈਂਬਰ ਜੇ.ਐਸ.ਰਾਹੀ, ਅਮਰਜੀਤ ਸਿੰਘ ਬਜ਼ਾਜ਼ , ਗੁਰਚਰਨ ਸਿੰਘ ਛੱਤਵਾਲ, ਆਰ. ਪੀ.ਸਿੰਘ ਵਿੱਜ, ਐਸ.ਕੇ. ਭੱਲਾ, ਬਲਜਿੰਦਰ ਸਿੰਘ ਤੂਰ, ਫਕੀਜ ਸਿੰਘ ਖਿਲਨ, ਹਰਿੰਦਰਪਾਲ ਸਿੰਘ ਹੈਰੀ, ਇੰਜ ਕਰਨੈਲ ਸਿੰਘ, ਇੰਜ ਕੁਲਦੀਪ ਸਿੰਘ, ਕੁਲਵੰਤ ਸਿੰਘ ਸੰਧੂ,ਕਵਿਸ ਗੋਇਲ, ਪਰਵੀਨ ਗੋਇਲ ,ਰਾਜਿੰਦਰ ਚੌਹਾਨ, ਜਤਿੰਦਰ ਸਿੰਘ ਚੀਮਾ, ਮੁਹਾਲੀ ਪ੍ਰਾਪਟੀ ਕੰਸਲਟੈਟਸ ਐਸੋਸੀਏਸ਼ਨ ਦੇ ਚੇਅਰਮੈੱਨ ਏ.ਕੇ.ਪਵਾਰ, ਜਨਰਲ ਸਕੱਤਰ ਹਰਪ੍ਰੀਤ ਸਿੰਘ ਡਡਵਾਲ ਮੈਂਬਰ-ਗੁਰਵਿੰਦਰ ਸਿੰਘ ਸਭਰਵਾਲ, ਹਰਿੰਦਰ ਸਿੰਘ, ਅਮਰਜੀਤ ਸਿੰਘ ਬਜ਼ਾਜ਼, ਸੰਦੀਪ ਕੁਮਾਰ ਧਵਨ, ਕੁਲਦੀਪ ਸਿੰਘ ਅਤੇ ਸ਼ਵਿੰਦਰ ਕੁਮਾਰ ਹਾਜ਼ਰ ਸਨ|

Leave a Reply

Your email address will not be published. Required fields are marked *