ਲਾਇਨਜ਼ ਅਤੇ ਲਾਇਨੈਸ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਐਸ ਏ ਐਸ ਨਗਰ, 12 ਜੁਲਾਈ (ਸ.ਬ.) ਲਾਇਨਜ਼ ਅਤੇ ਲਾਇਨੈਸ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਯੂਥ ਵਿੰਗ ਲਿਊ ਕਲੱਬ ਟ੍ਰਾਈਸਿਟੀ ਦੇ ਸਹਿਯੋਗ ਨਾਲ ਟ੍ਰਿਬਿਊਨ ਮਾਡਲ ਸਕੂਲ ਸੈਕਟਰ 29 ਚੰਡੀਗੜ੍ਹ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ| ਇਸ ਮੌਕੇ ਜੇ ਐਲ ਪੀ ਐਲ ਵਲੋਂ ਜਰਮਨੀ ਤੋਂ ਮੰਗਵਾ ਕੇ ਕਲੱਬ ਨੂੰ ਦਿਤੀ ਗਈ ਅੱਖਾਂ ਦੀ ਜਾਂਚ ਮਸ਼ੀਨ ਨਾਲ ਸਕੂਲ ਦੇ 4 ਤੋਂ 11 ਸਾਲ ਦੇ 300 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਮੁੱਖ ਮਹਿਮਾਨ ਰਵੀ ਮਹਿਰਾ ਸਨ| ਇਸ ਮੌਕੇ ਕੈਂਪ ਦੇ ਚੇਅਰਮੈਨ ਡਾਕਟਰ ਐਸ ਐਸ ਭੰਮਰਾ ਨੇ ਸਕੂਲ ਦੇ ਪ੍ਰਬੰਧਕਾਂ ਸਟਾਫ ਅਤੇ ਬੱਚਿਆਂ ਨੂੰ ਸਮੇਂ ਸਿਰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਕਲੱਬ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਟ੍ਰਾਈਸਿਟੀ ਦੇ ਵੱਖ ਵੱਖ ਸਕੂਲਾਂ ਵਿੱਚ ਅੱਖਾਂ ਦੇ ਜਾਂਚ ਕੈਂਪ ਲਗਾਏ ਜਾਣਗੇ| ਇਸ ਮੌਕੇ ਕਲੱਬ ਦੇ ਪ੍ਰਧਾਨ ਪਰਵਿੰਦਰ ਸਿੰਘ, ਸੈਕਟਰੀ ਸਿਨੇ ਤਨੇਜਾ, ਸੁਰਿੰਦਰ ਸਿੰਘ, ਮਨਜੀਤ ਭੰਮਰਾ, ਕੰਚਨ ਜੈਨ, ਰੇਨੂੰ ਬਖਸੀ, ਹੰਸਾ ਧੰਜਲ, ਸਕੂਲ ਦੀ ਪ੍ਰਿੰਸੀਪਲ ਵੰਧਨਾ ਸਕਸੈਨਾ ਅਤੇ ਸਕੂਲ ਸਟਾਫ ਮੌਜੂਦ ਸੀ|

Leave a Reply

Your email address will not be published. Required fields are marked *