ਲਾਇਨਜ਼ ਕਲੱਬ ਨੇ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ

ਪੰਚਕੂਲਾ, 13 ਅਕਤੂਬਰ (ਸ.ਬ.) ਲਾਇਨਜ ਅਤੇ ਲਾਇਨੈਸ ਕਲੱਬ ਪੰਚਕੂਲਾ ਵਲੋਂ ਪਾਣੀ ਬਚਾਓ ਸਬੰਧੀ ਪੇਟਿੰਗ ਮੁਕਾਬਲੇ ਟ੍ਰਿਬਿਊਨ ਮਾਡਲ ਸਕੂਲ ਸੈਕਟਰ 29 ਚੰਡੀਗੜ੍ਹ ਵਿਖੇ ਕਲੱਬ ਦੇ ਚੇਅਰਮੈਨ  ਐਸ ਐਸ ਭੰਮਰਾ ਦੀ ਅਗਵਾਈ ਵਿੱਚ ਕਰਵਾਏ ਗਏ| ਇਸ ਮੌਕੇ ਮੁੱਖ ਮਹਿਮਾਨ ਸ਼ਸ਼ੀ ਕਥੂਲਾ ਸਨ| ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ਼ਸ਼ੀ ਕਥੂਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਦੀ ਸਫਾਈ ਵੀ ਕਰਨੀ ਚਾਹੀਦੀ ਹੈ ਅਤੇ ਸਫਾਈ ਨਾਲ ਹੀ ਅਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ| ਇਸ ਮੌਕੇ ਕਲੱਬ ਪ੍ਰਧਾਨ ਪਰਵਿੰਦਰ ਸਿੰਘ ਨੇ ਬੱਚਿਆਂ ਨੂੰ ਪਟਾਕਿਆਂ ਦੇ ਹੁੰੰਦੇ ਨੁਕਸਾਨ ਬਾਰੇ ਜਾਣੂੰ ਕਰਵਾਇਆ ਅਤੇ ਬੱਚਿਆਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ| ਇਸ ਮੌਕੇ ਵਾਤਾਵਰਣ ਮਾਹਿਰ ਡਾ. ਦੀਪਿਕਾ ਠਾਕੁਰ ਨੇ ਪਾਣੀ ਨੂੰ ਬਰਬਾਦੀ ਤੋਂ  ਕਿਵੇਂ ਬਚਾਇਆ ਜਾਵੇ ਬਾਰੇ ਜਾਣਕਾਰੀ ਦਿਤੀ| ਇਸ ਮੌਕੇ ਕਮਿਊਨੀਕੇਸ਼ਨ ਸਕਿਲ ਮਾਹਿਰ  ਗੌਰਵ ਕਾਲਰਾ ਨੇ ਬੱਚਿਆਂ ਨੂੰ ਪਾਣੀ ਦੀ ਸੰਭਾਲ ਕਰਨ ਅਤੇ ਇਸ ਸਬੰਧੀ ਆਪਸ ਵਿੱਚ ਸੰਪਰਕ ਕਰਨ ਬਾਰੇ ਜਾਣਕਾਰੀ ਦਿਤੀ|  ਲਾਈਨੈਸ ਕਲੱਬ ਦੀ ਪ੍ਰਧਾਨ ਸ੍ਰੀਮਤੀ ਮਨਜੀਤ ਭੰਵਰਾ ਨੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ|
ਇਸ ਮੌਕੇ ਕਲੱਬ ਵਲੋਂ ਸਕੂਲ ਨੂੰ ਗਿੱਲੇ ਅਤੇ ਸੁੱਕੇ ਕੂੜੇ ਲਈ ਡਸਟਬਿਨ ਵੀ ਦਿਤੇ ਗਏ| ਇਸ ਮੌਕੇ ਸ਼ੀਨੀ ਤਨੇਜਾ, ਦਿਨੇਸ਼ ਸਚਦੇਵਾ, ਜੀ  ਐਸ ਗ੍ਰੇਵਾਲ, ਇਕੇਸ਼ ਪਾਲ ਸਿੰਘ, ਰੇਨੂੰ  ਬਖਸੀ, ਹੰਸਾ ਧੰਜਲ, ਕੁਲਵੰਤ ਰਣੌਤਾ, ਹਰਲੀਨ ਰਣੌਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *