ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਲਗਾਇਆ ਠੰਡ ਭਜਾਓ ਨਾਕਾ

ਐਸ.ਏ.ਐਸ ਨਗਰ, 11 ਜਨਵਰੀ (ਸ.ਬ) ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਲਿਓ ਕਲੱਬ ਟ੍ਰਾਈਸੀਟੀ ਵੱਲੋਂ ਤੀਜ਼ਾ ‘ਠੰਡ ਭਜਾਓ ਨਾਕਾ’ ਇੰਡਸਟਰੀਅਲ ਏਰੀਆ ਨੇੜੇ ਪੀ.ਟੀ. ਐੱਲ ਚੌਂਕ ਵਿਖੇ ਲਗਾਇਆ ਗਿਆ| ਇਸ ਤੋਂ ਪਹਿਲਾ ਵੀ ਸੰਸਥਾ ਵਲੋਂ ਦੋ ਨਾਕੇ ਇੱਕ ਫੇਜ਼-11 ਅਤੇ ਦੂਜਾ ਮੁਹਾਲੀ -ਖਰੜ ਰੋਡ ਤੇ ਲਗਾਇਆ ਗਿਆ ਸੀ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਪਰਸਨ ਵਗਿਸ਼ ਰਾਣਾ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ 200 ਲੋੜਵੰਦਾ ਨੂੰ ਕੰਬਲ, ਸਵੈਂਟਰ, ਮਫਲਰ, ਦਸਤਾਨੇ ਅਤੇ ਜੁਰਾਬਾ ਵੰਡੀਆਂ| ਇਸ ਮੌਕੇ ਉਨ੍ਹਾਂ ਦੇ ਨਾਲ ਪਰਮਪ੍ਰੀਤ ਸਿੰਘ, ਜਸ਼ਕਰਨ ਸਿੰਘ, ਅਵਤਾਰ ਸਿੰਘ, ਪਰਵਿੰਦਰ ਸਿੰਘ ਅਤੇ ਗੌਰਵ ਹਾਜ਼ਿਰ ਸਨ|

Leave a Reply

Your email address will not be published. Required fields are marked *