ਲਾਇਨਜ਼ ਕਲੱਬ ਮੁਹਾਲੀ ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 28 ਮਾਰਚ (ਸ.ਬ.) ਲਾਇਨਜ਼ ਕਲੱਬ ਮੁਹਾਲੀ ਵੱਲੋਂ ਬੋਰਡ ਆਫ ਡਾਇਰੈਕਟਰ ਅਤੇ ਜਨਰਲ ਹਾਉਸ ਮੀਟਿੰਗ ਦੌਰਾਨ ਸਾਲ 2018-19 ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਚੋਣ ਪ੍ਰਕਿਰਿਆ ਲਈ ਬਣਾਈ ਗਈ ਚੋਣ ਕਮੇਟੀ ਵਿੱਚ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ, ਐਸ ਕੇ ਭੱਲਾ ਅਤੇ ਅਰਪਿੰਦਰਜੀਤ ਸਿੰਘ ਚੀਮਾ ਸ਼ਾਮਲ ਸਨ| ਇਸ ਚੋਣ ਕਮੇਟੀ ਵੱਲੋਂ ਸਰਬ ਸੰਮਤੀ ਨਾਲ ਕਰਵਾਈ ਗਈ ਇਸ ਚੋਣ ਵਿੱਚ ਹਰਪ੍ਰੀਤ ਸਿੰਘ ਅਟਵਾਲ ਨੂੰ ਪ੍ਰਧਾਨ ਅਤੇ ਜਸਵਿੰਦਰ ਸਿੰਘ ਨੂੰ ਸਕੱਤਰ, ਰਾਕੇਸ਼ ਗਰਗ ਨੂੰ ਖਜਾਨਚੀ ਅਤੇ ਤਿਲਕ ਰਾਜ ਨੂੰ ਪੀ ਆਰ ਓ ਚੁਣਿਆ ਗਿਆ| ਇਹਨਾਂ ਅਹੁਦੇਦਾਰਾਂ ਨੂੰ ਬਾਕੀ ਦੇ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ|
ਇਸ ਮੌਕੇ ਜੇ ਐਸ ਰਾਹੀ ਰੀਜਨ ਚੇਅਰਪਰਸਨ, ਅਮਰਜੀਤ ਸਿੰਘ ਬਜਾਜ ਜੋਨ ਚੇਅਰਪਰਸਨ, ਇੰਦਰਬੀਰ ਸਿੰਘ ਸੋਬਤੀ, ਜਤਿੰਦਰਪਾਲ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਆਰ ਕੇ ਗਰਗ ਹਾਜਰ ਸਨ|

Leave a Reply

Your email address will not be published. Required fields are marked *