ਲਾਇਨਜ਼ ਕਲੱਬ ਮੁਹਾਲੀ ਨੇ ਬੂਟੇ ਲਗਾਏ

ਐਸ ਏ ਐਸ ਨਗਰ,  14 ਜੁਲਾਈ (ਸ.ਬ.) ਲਾਇਨਜ਼ ਕਲੱਬ ਮੁਹਾਲੀ ਵੱਲੋਂ ਮੁਹਾਲੀ ਦੇ ਇੰਡਸਟਰੀਅਲ ਏਰੀਆ  ਫੇਜ਼ 7 ਮੁਹਾਲੀ ਵਿਖੇ ਪਾਰਕ ਵਿੱਚ 100 ਦੇ ਕਰੀਬ ਵੱਖ ਵੱਖ ਕਿਸਮ ਦੇ ਪੌਦੇ ਲਗਾਏ ਗਏ| ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਸ. ਅਮਰਜੀਤ ਸਿੰਘ ਬਜਾਜ (ਜੋਨ  ਚੇਅਰ ਪਰਸਨ)  ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਣ ਦੀ ਸੰਭਾਲ ਇਕ ਲਾਜ਼ਮੀ ਕਾਰਜ਼ ਬਣ ਗਿਆ ਹੈ| ਸਾਨੂੰ ਸਾਰਿਆਂ ਨੂੰ ਰੁੱਖ ਅਤੇ ਵਾਤਾਵਰਨ ਨੂੰ ਬਚਾਉਣ ਲਈ ਜਾਗਰੂਕ ਹੋਣ ਦੀ ਅਤੇ ਆਉਣ ਵਾਲੀ ਪੀੜੀ ਨੂੰ  ਜਾਗਰੂਕ ਕਰਨ ਦੀ ਲੋੜ ਹੈ| ਇਸ ਮੌਕੇ ਕਲੱਬ ਦੇ ਪ੍ਰਧਾਨ ਇੰਦਰਬੀਰ ਸਿੰਘ ਸੋਬਤੀ ਨੇ ਦੱਸਿਆ ਕਿ ਇਸ ਸਾਲ ਕਲੱਬ ਵੱਲੋਂ ਲਗਭਗ ਪੰਜ ਸੌ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ| ਅੱਜ ਦੇ ਇਸ ਬੂਟੇ ਲਗਾਉਣ ਵਿੱਚ ਵਿਸ਼ੇਸ਼ ਭੂਮਿਕਾ ਲਾਇਨ ਹਰਪ੍ਰੀਤ ਸਿੰਘ ਅਟਵਾਲ ਮੀਤ ਪ੍ਰਧਾਨ ਵੱਲੋਂ ਨਿਭਾਈ ਗਈ| ਕਲੱਬ ਦੇ ਸਕੱਤਰ  ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਅਮਰਜੀਤ ਸਿੰਘ ਬਜਾਜ ਜੋਨ ਚੇਅਰ ਪਰਸਨ ਹਰਪ੍ਰੀਤ ਸਿੰਘ ਅਟਵਾਲ ਮੀਤ ਪ੍ਰਧਾਨ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਆਰ ਕੇ ਗਰਗ ਵਿਸ਼ੇਸ਼ ਤੌਰ ਤੇ ਹਾਜਰ ਸਨ|

Leave a Reply

Your email address will not be published. Required fields are marked *