ਲਾਇਨਜ਼ ਕਲੱਬ ਮੁਹਾਲੀ ਵਲੋਂ ਐਚ ਐਸ ਮਿੱਢਾ ਦਾ ਸਨਮਾਨ

ਐਸ ਏ ਐਸ ਨਗਰ, 26 ਮਾਰਚ (ਸ.ਬ.) ਲਾਇਨਜ਼ ਕਲੱਬ ਮੁਹਾਲੀ ਵਲੋਂ ਮਾਸਿਕ ਇੱਕਤਰਤਾ ਵਿੱਚ ਲਾਈਨਜ਼ ਕਲੱਬ ਦੀ ਟੀਮ ਵਲੋਂ ਕਲੱਬ ਦੇ ਸੀਨੀਅਰ ਮੈਂਬਰ ਸ੍ਰ. ਹਰੀ ਸਿੰਘ ਮਿੱਢਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਮਿੱਢਾ ਵਲੋਂ ਕਲੱਬ ਵਿੱਚ 23 ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਪੇਪਰ ਪੜ੍ਹਿਆ| ਇਸ ਮੌਕੇ ਸ੍ਰੀ ਮਿੱਢਾ ਅਤੇ ਉਹਨਾਂ ਦੀ ਪਤਨੀ (ਡਾਇਰੈਕਟਰ ਜੈਮ ਪਬਲਿਕ ਸਕੂਲ ) ਨੂੰ ਇਕ ਮੋਮੈਂਟੋ, ਸਨਮਾਨ ਚਿੰਨ, ਸਨਮਾਨ ਪੱਤਰ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਡਾ ਜਗਪ੍ਰੀਤ ਸਿੰਘ ਸਪੁੱਤਰ ਗੁਰਚਰਨ ਸਿੰਘ ਛਤਵਾਲ ਦਾ ਵੀ ਕਲੱਬ ਵਲੋਂ ਸਨਮਾਨ ਕੀਤਾ ਗਿਆ| ਇਸ ਮੌਕੇ ਕਲੱਬ ਦੇ ਚਾਰਟਡ ਪ੍ਰਧਾਨ ਸ੍ਰ. ਅਮਰੀਕ ਸਿੰਘ ਮੁਹਾਲੀ, ਰਿਜਨ ਚੇਅਰਮੈਨ ਜੋਗਿੰਦਰ ਸਿੰਘ ਰਾਹੀ, ਜੋਨ ਚੇਅਰਮੈਨ ਅਮਰਜੀਤ ਸਿੰਘ ਬਜਾਜ, ਪ੍ਰਧਾਨ ਇੰਦਰਬੀਰ ਸਿੰਘ ਸੋਬਤੀ, ਸਕੱਤਰ ਜਤਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਅਟਵਾਲ, ਐਸ ਕੇ ਭੱਲਾ, ਤਰਸੇਮ ਬਾਦਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *