ਲਾਇਨਜ਼ ਕਲੱਬ ਮੁਹਾਲੀ ਵਲੋਂ ਸੁੱਕਾ ਰਾਸ਼ਨ ਦਾਨ


ਐਸ ਏ ਐਸ ਨਗਰ, 2 ਜਨਵਰੀ (ਸ.ਬ.) ਲਾਇਨਜ਼ ਕਲੱਬ ਮੁਹਾਲੀ ਨੇ ਕਬੀਰ ਫਾਉਂਡੇਸ਼ਨ ਮੁਹਾਲੀ ਆਰਗੇਨਾਈਜ਼ੇਸ਼ਨ ਫੇਜ਼-7 ਦੇ ਵਿਸ਼ੇਸ਼ ਯੋਗ ਬੱਚਿਆਂ ਲਈ ਸੁੱਕਾ ਰਾਸ਼ਨ ਦਾਨ ਕੀਤਾ। ਇਸ ਮੌਕੇ ਲਾਇੰਨਜ਼ ਕਲੱਬ ਵਲੋਂ ਚਾਰਟਰ ਮੈਂਬਰ ਅਤੇ ਸਾਬਕਾ ਐਮਸੀ ਕੁਲਜੀਤ ਸਿੰਘ ਬੇਦੀ, ਪ੍ਰਧਾਨ ਜੇ ਪੀ ਐਸ ਸਹਿਦੇਵ, ਸਕੱਤਰ ਹਰਿੰਦਰ ਪਾਲ ਸਿੰਘ ਹੈਰੀ, ਖਜ਼ਾਨਚੀ ਰਾਜਿੰਦਰ ਚੌਹਾਨ, ਖੇਤਰੀ ਸਕੱਤਰ ਜਸਵਿੰਦਰ ਸਿੰਘ, ਅਮਨਦੀਪ ਸਿੰਘ ਗੁਲਾਟੀ, ਬਲਜਿੰਦਰ ਤੂਰ, ਲੀਓ ਸਿਮਰਨਜੀਤ ਅਤੇ ਮੈਡਮ ਰੇਨੂੰ ਕੱਕੜ ਨੇ ਸੰਸਥਾ ਦੇ ਪ੍ਰਬੰਧਕਾਂ ਨੂੰ ਇਹ ਰਾਸ਼ਨ ਦਿੱਤਾ। ਇਸ ਮੌਕੇ ਜਸਵਿੰਦਰ ਸਿੰਘ ਨੇ ਸੰਸਥਾ ਨੂੰ ਵਿਸ਼ਵਾਸ ਦਿਵਾਇਆ ਕਿ ਲਾਇਨਜ਼ ਕਲੱਬ ਵਲਡੋਂ ਭਵਿੱਖ ਵਿੱਚ ਲੋੜ ਪੈਣ ਤੇ ਅਜਿਹੀ ਹੋਰ ਮਦਦ ਲਕੀਤੀ ਜਾਵੇਗੀ।

Leave a Reply

Your email address will not be published. Required fields are marked *