ਲਾਇਨ ਅਤੇ ਲਾਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਇਆ ਅਤੇ ਬੂਟੇ ਲਗਾਏ

ਚੰਡੀਗੜ੍ਹ, 21 ਅਗਸਤ (ਸ.ਬ.) ਲਾਇਨ ਅਤੇ ਲਾਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਸਰਕਾਰੀ ਹਾਈ ਸਕੂਲ, ਸੈਕਟਰ 50 ਬੀ ਚੰਡੀਗੜ੍ਹ ਵਿਖੇ ਅੱਖਾਂ ਦੀ ਮੁਫਤ ਜਾਂਚ ਦਾ ਕੈਂਪ ਲਗਾਇਆ ਗਿਆ ਅਤੇ ਬੂਟੇ ਲਗਾਏ ਗਏ| ਇਸ ਮੌਕੇ ਨਗਰ ਨਿਗਮ ਚੰਡੀਗੜ੍ਹ ਦੀ ਕਂੌਸਲਰ ਹੀਰਾ ਨੇਗੀ ਮੁੱਖ ਮਹਿਮਾਨ ਸਨ| ਇਸ ਮੌਕੇ ਸੰਬੋਧਨ ਕਰਦਿਆਂ ਕਂੌਸਲਰ ਹੀਰਾ ਨੇਗੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕਰਨ ਨਾਲ ਬਚਪਣ ਵਿੱਚ ਹੀ ਬਿਮਾਰੀ ਦਾ ਪਤਾ ਚਲ ਜਾਂਦਾ ਹੈ ਅਤੇ ਉਸ ਬਿਮਾਰੀ ਦਾ ਸਮੇਂ ਸਿਰ ਇਲਾਜ ਵੀ ਹੋ ਜਾਂਦਾ ਹੈ| ਉਹਨਾਂ ਕਿਹਾ ਕਿ ਕਲੱਬ ਨੂੰ ਇਸੇ ਤਰ੍ਹਾਂ ਦੇ ਹੋਰ ਕੈਂਪ ਲਾਉਣੇ ਵੀ ਜਾਰੀ ਰਖਣੇ ਚਾਹੀਦੇ ਹਨ| ਇਸ ਮੌਕੇ ਕਲੱਬ ਦੇ ਚੇਅਰਮੈਨ ਡਾ ਐਸ ਐਸ ਭਮਰਾ ਨੇ ਕਿਹਾ ਕਿ ਕਲੱਬ ਵਲੋਂ ਲਗਾਏ ਜਾ ਰਹੇ ਕੈਂਪਾਂ ਵਿੱਚ ਜਿਹੜੇ ਵਿਦਿਆਰਥੀਆਂ ਦੀਆਂ ਅੱਖਾਂ ਵਿੱਚ ਕੋਈ ਦੋਸ਼ ਪਾਇਆ ਜਾਂਦਾ ਹੈ, ਉਹਨਾਂ ਵਿਦਿਆਰਥੀਆਂ ਨੂੰ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ| ਉਹਨਾਂ ਕਿਹਾ ਕਿ ਜਿਹੜੇ ਗਰੀਬ ਵਿਦਿਆਰਥੀਆਂ ਦੀਆਂ ਅੱਖਾਂ ਵਿੱਚ ਕੋਈ ਦੋਸ਼ ਹੈ ਉਹਨਾਂ ਗਰੀਬ ਵਿਦਿਆਰਥੀਆਂ ਦੀਆਂ ਅੱਖਾਂ ਦਾ ਇਲਾਜ ਕਲੱਬ ਵਲੋਂ ਮੁਫਤ ਵਿੱਚ ਕਰਵਾਇਆ ਜਾਵੇਗਾ| ਉਹਨਾਂ ਕਿਹਾ ਕਿ ਗਰੀਬ ਵਿਦਿਆਰਥੀਆਂ ਨੂੰ ਐਨਕਾਂ ਵੀ ਮੁਫਤ ਦਿੱਤੀਆਂ ਜਾਣਗੀਆਂ|
ਕਲੱਬ ਦੇ ਪ੍ਰਧਾਨ ਸ੍ਰ. ਪਰਵਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਲਈ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦੀ ਲੜੀ ਵਿੱਚ ਅੱਜ ਸਰਕਾਰੀ ਹਾਈ ਸਕੂਲ ਸੈਕਟਰ 50 ਬੀ ਚੰਡੀਗੜ੍ਹ ਵਿੱਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ| ਇਸ ਕਂੈਪ ਵਿੱਚ ਜਨਤਾ ਲੈਂਡ ਪ੍ਰਮੋਟਰ ਕੰਪਨੀ ਵਲੋਂ ਕਲੱਬ ਨੂੰ ਜਰਮਨੀ ਤੋਂ ਮੰਗਵਾ ਕੇ ਦਿੱਤੀ ਗਈ ਵਿਸ਼ੇਸ਼ ਮਸ਼ੀਨ ਰਾਹੀਂ ਸਕੂਲ ਦੇ 339 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਸਕੂਲ ਵਿੱਚ 35 ਪੌਦੇ ਵੀ ਲਗਾਏ ਗਏ|
ਇਸ ਮੌਕੇ ਸਕੂਲ ਪ੍ਰਿੰਸੀਪਲ ਜਸਵੀਰ ਕੌਰ ਅਤੇ ਸਕੂਲ ਸਟਾਫ, ਇਕੇਸ਼ਪਾਲ ਸਿੰਘ, ਸਿਨੀ ਤਨੇਜਾ, ਗੌਰਵ ਖੰਨਾ, ਹੰਸਾ ਧੰਜਲ, ਰੀਨੂੰ ਬਖਸੀ, ਕੰਚਨ ਜੈਨ, ਪਿਯੂਸ਼, ਯੋਗੇਸ਼, ਜਸਕਰਨ ਸਿੰਘ, ਪਰਮਪ੍ਰੀਤ, ਜਗਨੀਤ ਕੌਰ, ਸ੍ਰੀਮਤੀ ਮੀਨਾ ਅਤੇ ਸ੍ਰੀਮਤੀ ਗੁਰਦੀਪ ਇੰਚਾਰਜ ਈਕੋ ਕਲੱਬ, ਸ੍ਰੀਮਤੀ ਊਸ਼ਾ ਹੈਲਥ ਇੰਚਾਰਜ ਵੀ ਮੌਜੂਦ ਸਨ|

Leave a Reply

Your email address will not be published. Required fields are marked *