ਲਾਇਨ ਕਲੱਬ ਪ੍ਰੀਮੀਅਰ ਵਲੋਂ ਮੁਫਤ ਪਾਣੀ ਸੇਵਾ ਸ਼ੁਰੂ

ਚੰਡੀਗੜ੍ਹ, 9 ਜੂਨ (ਸ.ਬ.) ਗਰਮੀ ਵਿੱਚ ਹੋਏ ਵਾਧੇ ਕਾਰਨ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਲਾਇਨ ਅਤੇ ਲਾਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਆਮ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਉਣ ਦੇ ਮੰਤਵ ਨਾਲ ਸੈਕਟਰ 22-ਏ, ਚੰਡੀਗੜ੍ਹ(ਸਾਹਮਣੇ ਮਕਾਨ ਨੰ: 738) ਵਿਖੇ 24 ਘੰਟੇ ਮੁਫਤ ਪਾਣੀ ਸੇਵਾ ਆਰੰਭ ਕੀਤੀ ਗਈ| ਇਸ ਵਾਸਤੇ ਕਲੱਬਾਂ ਦੇ ਇੱਕ ਮੈਂਬਰ ਸ੍ਰ. ਕੁਲਦੀਪ ਅਰੋੜਾ ਵਲੋਂ ਵਾਟਰ ਕੂਲਰ ਦਾਨ ਦਿੱਤਾ ਗਿਆ ਹੈ| ਇਸਦਾ ਰਸਮੀ ਉਦਘਾਟਨ ਸ੍ਰੀ ਅਜੈ ਜੱਗਾ ਐਡਵੋਕੇਟ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੀਤਾ ਗਿਆ| ਇਸ ਮੌਕੇ ਐਸ.ਐਸ. ਭਮਰਾ, ਸ੍ਰ. ਕੁਲਦੀਪ ਸਿੰਘ, ਸ੍ਰ. ਪਰਵਿੰਦਰ ਸਿੰਘ, ਸ੍ਰੀ ਸ਼ਿਵ ਤਨੇਜਾ, ਸ੍ਰੀ  ਦਿਨੇਸ਼ ਸਚਦੇਵਾ, ਸ੍ਰ. ਐਚ ਐਸ ਧੰਜਲ, ਸ੍ਰ. ਇਕੇਸ਼ ਪਾਲ ਸਿੰਘ, ਸ੍ਰ. ਵਾਗੀਸ਼ ਰਾਣਾ ਅਤੇ ਹੋਰ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *