ਲਾਇਨ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਬੱਚਿਆਂ ਦੀਆਂ ਅੱਖਾਂ ਦੇ ਮੁਫਤ ਜਾਂਚ ਕੈਂਪ ਦੌਰਾਨ 490 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ, ਬੂਟੇ ਵੀ ਲਗਾਏ

ਚੰਡੀਗੜ੍ਹ, 20 ਅਗਸਤ (ਸ.ਬ.) ਲਾਇਨ ਅਤੇ ਲਾਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਲਿਓ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ, ਸੈਕਟਰ 56 ਪਲਸੌਰਾ ਕਲੋਨੀ ਵਿਖੇ ਅੱਖਾਂ ਦੀ ਮੁਫਤ ਜਾਂਚ ਦਾ ਕੈਂਪ ਲਗਾਇਆ ਗਿਆ ਅਤੇ ਬੂਟੇ ਲਗਾਏ ਗਏ| ਇਸ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਸ਼ਿਨੀ ਤਨੇਜਾ ਨੇ ਦੱਸਿਆ ਕਿ ਕਲੱਬ ਵਲੋਂ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿਸ ਵਾਸਤੇ ਜਨਤਾ ਲੈਂਡ ਪ੍ਰਮੋਟਰ ਕੰਪਨੀ ਵਲੋਂ ਕਲੱਬ ਨੂੰ ਜਰਮਨੀ ਤੋਂ ਵਿਸ਼ੇਸ਼ ਮਸ਼ੀਨ ਮੰਗਵਾ ਕੇ ਦਿੱਤੀ ਗਈ ਹੈ|
ਕਲੱਬ ਦੇ ਪ੍ਰਧਾਨ ਸ੍ਰ. ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ 4 ਤੋਂ 13 ਸਾਲ ਉਮਰ ਵਰਗ ਦੇ 490 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਜਿਹਨਾਂ ਬੱਚਿਆਂ ਨੂੰ ਅੱਖਾਂ ਦੇ ਇਲਾਜ ਲਈ ਡਾਕਟਰ ਕੋਲ ਜਾਣ ਦੀ ਲੋੜ ਸੀ ਉਹਨਾਂ ਬਾਰੇ ਸਕੂਲ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ ਗਈ| ਇਸ ਮੌਕੇ ਕਲੱਬ ਦੇ ਚੇਅਰਮੈਨ ਡਾ. ਐਸ ਐਸ ਭਮਰਾ ਨੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੱਖਾਂ ਵਿੱਚ ਆਉਣ ਵਾਲੀਆਂ ਦਿੱਕਤਾਂ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਸਮੇਂ ਸਮੇਂ ਤੇ ਅੱਖਾਂ ਦੀ ਜਾਂਚ ਕਰਵਾਉੁਂਦੇ ਰਹਿਣ ਦੀ ਵੀ ਅਪੀਲ ਕੀਤੀ| ਉਹਨਾਂ ਇਸ ਮੌਕੇ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਕਿਸੇ ਬੱਚੇ ਦੇ ਮਾਂਪੇ ਉਸਨੂੰ ਮਾਹਿਰ ਡਾਕਟਰ ਨੂੰ ਵਿਖਾਉਣ ਦੇ ਸਮਰਥ ਨਾ ਹੋਣ ਤਾਂ ਕਲੱਬ ਵਲੋਂ ਬੱਚਿਆਂ ਨੂੰ ਸਿਵਲ ਹਸਪਤਾਲ ਲਿਜਾ ਕੇ ਉਹਨਾਂ ਦਾ ਇਲਾਜ ਕਰਵਾਇਆ ਜਾਵੇਗਾ ਅਤੇ ਲੋੜਵੰਦ ਬੱਚਿਆਂ ਨੂੰ ਐਨਕਾਂ ਵੀ ਦਿਵਾਈਆਂ ਜਾਣਗੀਆਂ| ਇਸ ਮੌਕੇ ਕੱਲਬ ਵਲੋਂ ਸਕੂਲ ਦੀ ਬਾਉਂਡਰੀ ਵਾਲ ਦੇ ਨਾਲ 50 ਛਾਂਦਾਰ ਬੂਟੇ ਵੀ ਲਗਾਏ ਗਏ|
ਇਸ ਮੌਕੇ ਲਿਓ ਕਲੱਬ ਦੇ ਅਰਸ਼ਪ੍ਰੀਤ ਕੌਰ, ਲਵੀਸ਼ਾ, ਗੁਲ, ਕੋਮਲ, ਸਕਰਾਂਤੀ, ਯੋਗੇਸ਼, ਗੌਰਵ, ਬਲਵਿੰਦਰ ਅਤੇ ਜਗਮੀਤ ਹਾਜਿਰ ਸਨ| ਕਲੱਬ ਦੇ ਪ੍ਰਧਾਨ ਸ੍ਰ. ਪਰਵਿੰਦਰ ਸਿੰਘ ਵਲੋਂ ਸਕੂਲ ਦੇ ਪਿੰ੍ਰਸੀਪਲਾਂ ਸ੍ਰ. ਸੰਤੋਖ ਸਿੰਘ (ਸਵੇਰੇ ਦੀ ਸ਼ਿਫਟ) ਅਤੇ ਸ੍ਰੀਮਤੀ ਅਮਰਜੀਤ ਕੌਰ (ਸ਼ਾਮ ਦੀ ਸ਼ਿਫਟ), ਸ੍ਰ. ਗੁਰਪ੍ਰੀਤ ਸਿੰਘ, ਇੰਚਾਰਜ ਮੈਡੀਕਲ ਅਤੇ ਸਕੂਲ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ

Leave a Reply

Your email address will not be published. Required fields are marked *