ਲਾਇਨ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਚਲਾਇਆ ਵਾਤਾਵਰਣ ਜਾਗਰੂਕਤਾ ਅਭਿਆਨ

ਪੰਚਕੂਲਾ, 17 ਜੁਲਾਈ (ਸ.ਬ.) ਲਾਇਨ ਅਤੇ ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-66 ਵਿਖੇ ਪੌਦੇ ਲਗਾਉਣ ਦੀ ਮੁਹਿੰਮ ਤਹਿਤ 30 ਬੂਟੇ ਲਗਾਏ ਗਏ|
ਕਲੱਬ ਦੇ ਚੇਅਰਪਰਸਨ ਡਾ. ਐਸ ਐਸ ਭੰਮਰਾ ਦੀ ਅਗਵਾਈ ਵਿੱਚ ਚਲਾਏ ਗਏ ਇਸ ਪ੍ਰੋਜੈਕਟ ਦੌਰਾਨ ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਸਰਨਾ ਅਤੇ ਵਾਤਾਵਰਣ ਅਧਿਆਪਕ ਸ੍ਰੀਮਤੀ ਸੁਧਾ ਨੇ ਵੀ ਭਾਗ ਲਿਆ| ਇਸ ਮੌਕੇ ਇਸ ਵਾਤਾਵਰਣ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ| ਇਸ ਮੌਕੇ ਵਾਤਾਵਰਣ ਮਾਹਿਰ ਡਾ. ਦੀਪਿਕਾ ਠਾਕੁਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵੱਧਦੇ ਪ੍ਰਦੂਸ਼ਨ ਅਤੇ ਕਬਾੜ ਨੂੰ ਸਰੋਤ  ਵਜੋਂ ਵਰਤਣ ਬਾਰੇ ਜਾਣਕਾਰੀ ਦਿਤੀ| ਇਸ ਮੌਕੇ ਸ੍ਰੀ ਕਮਲਦੀਪ ਗਰਗ ਅਤੇ ਸ੍ਰੀਮਤੀ ਆਸ਼ਾ ਕਾਹਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ| ਲਾਇਨਜ ਕਲੱਬ ਵੱਲੋਂ ਸ੍ਰੀਮਤੀ ਮਨਜੀਤ ਭੰਮਰਾ ਅਤੇ ਲਾਇਨ ਕਲੱਬ ਵਲੋਂ ਸ੍ਰ. ਪਰਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ|  ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਰੇਣੂ ਬਖਸ਼ੀ, ਸ੍ਰੀਮਤੀ ਹੇਮਾ ਧੰਜਨ, ਸ੍ਰੀ ਸ਼ਿਨੀ  ਤਨੇਜਾ, ਸ੍ਰੀ ਕੁਲਦੀਪ ਅਰੋੜਾ, ਸ੍ਰ. ਜੀ ਐਸ ਗਰੇਵਾਲ, ਸ੍ਰ. ਐਸ ਐਸ ਧੰਜਲ, ਸ੍ਰ. ਇਕੇਸ਼ਪਾਲ ਸਿੰਘ ਅਤੇ ਸ੍ਰ. ਪਰਮਿੰਦਰ ਔਲਖ ਵੀ ਹਾਜਿਰ ਸਨ|

Leave a Reply

Your email address will not be published. Required fields are marked *