ਲਾਇਨ ਕਲੱਬ ਵਲੋਂ ਫੇਜ਼-5 ਵਿੱਚ ਪੌਦੇ ਲਗਾਏ ਗਏ

ਐਸ ਏ ਐਸ ਨਗਰ, 11 ਜੁਲਾਈ (ਸ.ਬ.) ਲਾਇਨ ਕਲੱਬ ਮੁਹਾਲੀ ਵਲੋਂ ਪ੍ਰਧਾਨ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਵਿੱਚ ਫੇਜ਼ 5 ਦੇ ਪਾਰਕ ਵਿੱਚ ਫਲਦਾਰ, ਛਾਂਦਾਰ ਅਤੇ ਫੁੱਲਦਾਰ ਪੌਦੇ ਲਗਾਏ ਗਏ|
ਇਸ ਮੌਕੇ ਮਹੂਏ ਦਾ ਪਹਿਲਾ ਬੂਟਾ ਸ੍ਰੀ ਅਟਵਾਲ ਨੇ ਲਾਇਆ, ਦੂਜਾ ਪਿੱਪਲ ਦਾ ਬੂਟਾ ਪੀ ਆਰ ਓ ਤਿਲਕ ਰਾਜ ਅਤੇ ਸੀਨੀਅਰ ਆਗੂ ਅਮਰਜੀਤ ਸਿੰਘ ਬਜਾਜ ਵਲੋਂ ਲਗਾਇਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਟਵਾਲ ਨੇ ਕਿਹਾ ਕਿ ਜੇ ਰੁੱਖ ਹਨ ਤਾਂ ਬਰਸਾਤ ਹੈ, ਪਾਣੀ ਹੈ, ਜੀਵਨ ਹੈ, ਬਨਸਪਤੀ ਹੈ, ਮਨੁੱਖ, ਪਸ਼ੂ ਪੰਛੀ ਹਨ| ਜੇ ਕਰ ਇਸੇ ਤਰ੍ਹਾਂ ਤਪਸ਼ ਵੱਧਦੀ ਗਈ ਤਾਂ ਬਹੁਤ ਨੁਕਸਾਨ ਹੋਵੇਗਾ|

Leave a Reply

Your email address will not be published. Required fields are marked *