ਲਾਇਨ ਕੱਲਬ ਨੇ ਲਗਾਇਆ ਅੱਖਾਂ ਅਤੇ ਦੰਦਾ ਦਾ ਜਾਂਚ ਕੈਂਪ

ਚੰਡੀਗੜ੍ਹ, 30 ਨਵੰਬਰ (ਸ.ਬ.) ਲਾਇਨ ਅਤੇ ਲਾਇਨਸ ਕਲੱਬ ਪੰਚਕੂਲਾ ਪ੍ਰੀਮਿਅਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸਕੈਂਡਰੀ ਸਕੂਲ ਸੈਕਟਰ 35 ਵਿਖੇ ਅੱਖਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ| ਕੱਲਬ ਦੇ ਪ੍ਰਧਾਨ ਸ੍ਰ. ਪਰਵਿੰਦਰ ਸਿੰਘ ਨੇ ਇਸ ਸੰਬੰਘੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ 455 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਹਨਾਂ ਵਿੱਚੋਂ 74 ਦੀਆਂ ਅੱਖਾਂ ਵਿੱਚ ਖਰਾਬੀ ਪਾਈ ਗਈ| ਉਹਨਾਂ ਦੱਸਿਆ ਕਿ ਇਸ ਮੌਕੇ ਇੱਕ ਡੈਂਟਲ ਚੈਕਅੱਪ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡਾ. ਪਰਦੀਪ ਕੌਰ ਵਲੋਂ 242 ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਓਰਲ ਹੈਲਥ ਵਾਸਤੇ ਜਾਗਰੂਕ ਕੀਤਾ ਗਿਆ| ਇਸ ਮੌਕੇ ਡਾ. ਸੰਦੀਪ ਗਰਗ ਵਲੋਂ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਸ੍ਰੀ ਗੌਰਵ ਕਾਲੀਆ ਵਲੋਂ ਵਿਦਿਆਰਥੀਆਂ ਨੂੰ ਲਾਈਫ ਸਕਿਲ ਟ੍ਰੇਨਿੰਗ ਦਿੱਤੀ ਗਈ|
ਇਸ ਪ੍ਰੋਜੈਕਟ ਦੇ ਚੇਅਰਮੈਨ ਡਾ. ਐਸ ਐਸ ਭਮਰਾ ਸਨ ਅਤੇ ਸ੍ਰੀ ਚਮਨ ਲਾਲ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਮੌਕੇ ਕਲੱਬ ਦੇ ਸ਼ਿਨੀ ਤਨੇਜਾ, ਦਿਨੇਸ਼ ਸਚਦੇਵਾ, ਪਰਮਜੀਤ ਸਿੰਘ, ਵਗੀਸ਼ ਰਾਣਾ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਗੌਰਵ ਖੰਨਾ, ਐਚ ਐਸ ਹੰਸਪਾਲ, ਰੇਨੂੰ ਬਖਸ਼ੀ, ਹੰਸਾ ਧੰਜਲ ਅਤੇ ਸ਼ਿਪਰਾ ਵੀ ਹਾਜਿਰ ਸਨ|

Leave a Reply

Your email address will not be published. Required fields are marked *