ਲਾਇਬ੍ਰੇਰੀ ਅਤੇ ਐਸ ਐਲ ਏ ਸਟਾਫ ਯੂਨੀਅਨ ਦਾ ਵਫਦ ਸਿੱਖਿਆ ਸਕੱਤਰ ਨੂੰ ਮਿਲਿਆ


ਐਸ ਏ ਐਸ ਨਗਰ, 5 ਨਵੰਬਰ (ਸ.ਬ.) ਲਾਇਬ੍ਰੇਰੀ ਅਤੇ ਐਸ.ਐਲ.ਏ ਸਟਾਫ਼ ਦੇ ਮਸਲਿਆਂ ਸੰਬੰਧੀ ਉੱਚ ਯੋਗਤਾ ਪ੍ਰਾਪਤ ਸਰਕਾਰੀ ਸਕੂਲਜ਼ ਐਸ.ਐਲ.ਏ, ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਯੂਨੀਅਨ ਦਾ ਵਫਦ  ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਨੂੰ ਮਿਲਿਆ ਅਤੇ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ| 
ਇਸ ਸਬੰਧੀ ਜਾਣਕਾਰੀ ਦਿਦਿਆਂ ਯੂਨੀਅਨ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਵਫਦ ਵਲੋਂ ਸਿੱਖਿਆ ਸਕੱਤਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਲਾਇਬ੍ਰੇਰੀ ਅਤੇ ਐਸ. ਐਲ. ਏ ਸਟਾਫ਼ ਦੀਆਂ ਮਾਸਟਰ ਕਾਡਰ ਵਿੱਚ  ਤਰੱਕੀਆਂ ਕਰਨ ਸੰਬੰਧੀ ਚੱਲ ਰਹੀ ਪ੍ਰਕਿਰਿਆ ਵਿੱਚ ਤੇਜੀ ਲਿਆਂਦੀ ਜਾਵੇ, ਤੱਰਕੀਆਂ ਦੀ ਪ੍ਰਕਿਰਿਆ ਨੂੰ ਸਮਾਂਬੱਧ ਕਰਕੇ ਜਲਦੀ ਤਰੱਕੀਆਂ ਕੀਤੀਆ ਜਾਣ, 7654 ਭਰਤੀ ਤਹਿਤ ਨਿਯੁਕਤ ਕੀਤੇ ਕਰਮਚਾਰੀਆਂ ਦਾ ਓ.ਡੀ.ਐੱਲ ਰੇੜਕਾ ਖਤਮ ਕਰਕੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ|  
ਵਫਦ ਵਿੱਚ ਰਣਜੀਤ ਸਿੰਘ ਜਨਰਲ ਸਕੱਤਰ, ਅਕਸ਼ੈ ਕੁਮਾਰ ਜਿਲ੍ਹਾ ਪ੍ਰਧਾਨ ਪਟਿਆਲਾ, ਦਰਸ਼ਨ ਸਿੰਘ, ਰਾਜਵਿੰਦਰ ਕੌਰ ਕਨਵੀਨਰ ਕਪੂਰਥਲਾ, ਮੋਨਿਕਾ ਸ਼ਰਮਾ ਪਠਾਨਕੋਟ ਅਤੇ ਜਗਰੂਪ ਕੌਰ ਗੁਰਦਾਸਪੁਰ ਸ਼ਾਮਲ ਸਨ| 

Leave a Reply

Your email address will not be published. Required fields are marked *