ਲਾਇਰਜ ਯੂਨੀਅਨ ਵਲੋਂ ਨਿਆਂਪਾਲਿਕਾ ਵਿੱਚ ਕੇਂਦਰ ਸਰਕਾਰ ਦੇ ਦਖਲ ਦੀ ਨਿਖੇਧੀ

ਐਸ ਏ ਐਸ ਨਗਰ, 30 ਅਪ੍ਰੈਲ (ਸ.ਬ.) ਆਲ ਇੰਡੀਆ ਲਾਇਰਜ ਐਸੋਸੀਏਸ਼ਨ ਯੂਨੀਅਨ ਦੀ ਮੁਹਾਲੀ ਇਕਾਈ ਵਲੋਂ ਕੇਂਦਰ ਸਰਕਾਰ ਦੁਆਰਾ ਨਿਆਂਪਾਲਿਕਾ ਵਿੱਚ ਦਿੱਤੇ ਜਾ ਰਹੇ ਦਖਲ ਦੀ ਨਿਖੇਧੀ ਕੀਤੀ ਗਈ ਹੈ|
ਇਕ ਬਿਆਨ ਵਿੱਚ ਯੂਨੀਅਨ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਵਿੱਚ ਸੰਵਿਧਾਨ ਅਤੇ ਲੋਕੰਤਤਰ ਨੂੰ ਬਚਾਉਣ ਲਈ 20 ਨੁਕਾਤੀ ਪ੍ਰੋਗਰਾਮ ਜਲਦੀ ਹੀ ਪੇਸ਼ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਨਿਆਂਪਾਲਿਕਾ ਦੀ ਆਜਾਦੀ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ| ਇਸ ਸਬੰਧੀ ਜੇ ਕਿਸੇ ਕਾਨੂੰਨ ਵਿੱਚ ਬਦਲਾਓ ਕੀਤਾ ਜਾਣਾ ਚਾਹੀਦਾ ਹੈ ਤਾਂ ਉਹ ਤੁਰੰਤ ਕੀਤਾ ਜਾਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਖਾਲੀ ਪਈਆਂ ਜੱਜਾਂ ਦੀ ਅਸਾਮੀਆਂ ਤੁਰੰਤ ਭਰੀਆ ਜਾਣ ਤਾਂ ਕਿ ਅਦਾਲਤਾਂ ਵਿੱਚ ਪੈਡਿੰਗ ਪਏ ਕੇਸਾਂ ਦਾ ਨਿਪਟਾਰਾ ਜਲਦੀ ਹੋ ਸਕੇ|
ਉਹਨਾਂ ਮੰਗ ਕੀਤੀ ਕਿ ਪੰਜਾਬ ਅਤੇ ਹਰਿਆਣਾਂ ਬਾਰ ਕੌਂਸਲ ਦੀ ਚੋਣ ਲਈ ਜਿਲ੍ਹਾ ਪੱਧਰ ਤੇ ਹਲਕੇ ਬਣਾਏ ਜਾਣ ਅਤੇ ਕੌਸਲ ਦੇ ਖਰਚੇ ਅਤੇ ਆਮਦਨ ਨੂੰ ਜਨਤਕ ਕੀਤਾ ਜਾਵੇ, ਨਵੇਂ ਵਕੀਲਾਂ ਦਾ ਟੈਸਟ ਲੈਣਾ ਬੰਦ ਕੀਤਾ ਜਾਵੇ, ਨਵੇਂ ਵਕੀਲਾਂ ਨੂੰ ਪਹਿਲੇ ਪੰਜ ਸਾਲ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ| ਇਸ ਮੌਕੇ ਸਰਬਜੀਤ ਸਿੰਘ ਵਿਰਕ, ਜਸਪਾਲ ਸਿੰਘ ਦੋਪਰ, ਜਸਵੀਰ ਸਿੰਘ ਚੌਹਾਨ, ਚੌਧਰੀ ਕਰਮਜੀਤ ਸਿੰਘ, ਅਮਰਜੀਤ ਸਿੰਘ ਚੀਮਾ, ਤੇਜਿੰਦਰ ਸਿੰਘ, ਕਰਮਿੰਦਰ ਸਿੰਘ, ਹਰਦੀਪ ਸਿੰਘ ਬੈਦਵਾਣ, ਆਰ ਐਸ ਲਖਣਪਾਲ, ਤਿਲਕਰਾਜ ਗੁਪਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *