ਲਾਇੰਜ ਕਲੱਬ ਮੁਹਾਲੀ ਨੇ ਰੀਜਨਲ ਪਾਸਪੋਰਟ ਦਫਤਰ ਦੇ ਮੁਲਾਜ਼ਮਾਂ ਨੂੰ ਮਾਸਕ ਵੰਡੇ

ਐਸ.ਏ.ਐਸ.ਨਗਰ, 14 ਅਗਸਤ (ਸ.ਬ.) ਲਾਇਨਜ ਕਲੱਬ ਮੁਹਾਲੀ ਵਲੋਂ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ| ਇਸ ਲੜੀ ਤਹਿਤ ਕਲੱਬ ਵੱਲੋਂ ਸ੍ਰ. ਅਮਰੀਕ ਸਿੰਘ ਮੁਹਾਲੀ ਚਾਰਟਰਡ ਪ੍ਰਧਾਨ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਸਥਿਤ ਰੀਜਨਲ ਪਾਸਪੋਰਟ ਦਫਤਰ ਦੇ ਸਮੂਹ ਮੁਲਾਜ਼ਮਾਂ ਨੂੰ ਮਾਸਕ ਵੰਡੇ ਗਏ| ਇਸ ਮੌਕੇ ਲੱਗਭਗ 150 ਮਾਸਕ ਰਿਜਨਲ ਪਾਸਪੋਰਟ ਅਫਸਰ ਸ੍ਰੀ ਸਿਬਾਸ਼ ਕਬੀਰਾਜ ਸੈਕਟਰ 34 ਚੰਡੀਗੜ੍ਹ ਨੂੰ ਸੌਂਪੇ ਗਏ| ਇਸ ਮੌਕੇ ਕਲੱਬ ਦੇ ਪ੍ਰਧਾਨ ਜੇ. ਪੀ. ਸਿੰਘ ਸਹਿਦੇਵ, ਸਕੱਤਰ ਹਰਿੰਦਰ ਪਾਲ ਸਿੰਘ ਹੈਰੀ, ਖਜਾਨਚੀ ਰਾਜਿੰਦਰ ਚੌਹਾਨ, ਜਸਵਿੰਦਰ ਸਿੰਘ, ਗੁਰਬਚਨ ਸਿੰਘ ਛਤਵਾਲ, ਅਮਨਦੀਪ ਸਿੰਘ ਗੁਲਾਟੀ ਅਤੇ ਤਿਲਕ ਰਾਜ ਹਾਜਿਰ ਸਨ|

Leave a Reply

Your email address will not be published. Required fields are marked *