ਲਾਕਡਾਊਨ ਖਿਲਾਫ ਸੰਘਰਸ਼ ਕਰਨ ਲਈ ਸਰਬਜੀਤ ਸਿੰਘ ਪਾਰਸ ਨੂੰ ਸਨਮਾਨਿਤ ਕੀਤਾ

ਐਸ.ਏ.ਐਸ.ਨਗਰ, 9 ਸਤੰਬਰ (ਸ.ਬ.) ਸਥਾਨਕ ਫੇਜ਼ 7 ਦੀ ਫੈਸ਼ਨ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਪਾਬੰਦੀਆਂ ਦੇ ਖਿਲਾਫ ਸੰਘਰਸ਼ ਕਰਕੇ ਇਨ੍ਹਾਂ ਨੂੰ ਵਾਪਿਸ ਕਰਵਾਉਣ ਬਦਲੇ  ਮਾਰਕੀਟ ਦੇ ਪ੍ਰਧਾਨ ਅਤੇ ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਦਾ ਸਨਮਾਨ ਕੀਤਾ ਗਿਆ| 
ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਸ੍ਰ. ਪਾਰਸ ਵਲੋਂ ਅੱਗੇ ਹੋ ਕੇ ਬਗਾਵਤ ਦੀ ਸ਼ੁਰੂਆਤ ਕਰਕੇ ਅਤੇ               ਫੇਜ਼ 7 ਦੀ ਫੈਸ਼ਨ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਸਭ ਤੋਂ ਪਹਿਲਾ ਆਡ-ਈਵਨ ਦਾ ਵਿਰੋਧ ਕਰਦਿਆਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਸਨ ਅਤੇ ਬਾਅਦ ਵਿੱਚ ਲਾਕਡਾਊਨ ਦੀ ਖਿਲਾਫਤ ਕਰਨ ਤੇ ਸਰਕਾਰ ਨੂੰ ਮਜਬੂਰ ਹੋ ਕੇ ਪਾਬੰਦੀਆਂ ਵਾਪਿਸ ਲੈਣੀਆਂ ਪਈਆਂ ਅਤੇ ਲਾਕਡਾਊਨ ਖਤਮ ਕਰਨਾ ਪਿਆ| 
ਇਸ ਮੌਕੇ ਸ੍ਰ. ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਉਹ ਵਪਾਰੀਆਂ ਦੇ ਹਿੱਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਉਹਨ੍ਹਾਂ ਨੂੰ ਖੁਸ਼ੀ ਹੈ ਕਿ ਸਰਕਾਰ ਉਨ੍ਹਾਂ ਦੀ ਮੰਗ ਨੂੰ ਮੰਨ ਕੇ ਲਾਕਡਾਊਨ ਨੂੰ ਖਤਮ ਕਰ ਦਿੱਤਾ ਹੈ| ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਦੋਂ ਕਦੇ ਵੀ ਦੁਕਾਨਦਾਰਾਂ ਨੂੰ ਲੋੜ ਪਵੇਗੀ ਤਾਂ ਉਹ ਉਹਨਾਂ ਦੇ ਹਿੱਤਾ ਲਈ ਸੰਘਰਸ਼ ਕਰਨ ਲਈ ਤਿਆਰ ਰਹਿਣਗੇ|  

Leave a Reply

Your email address will not be published. Required fields are marked *