ਲਾਦੇਨ ਨਾਲ ਜੁੜੇ ਅੱਤਵਾਦੀ ਨੇ ਜਿੱਤੀ ਬ੍ਰਿਟੇਨ ਵਿਚ ਰਹਿਣ ਦੀ ਕਾਨੂੰਨੀ ਲੜਾਈ

ਲੰਡਨ, 5 ਜਨਵਰੀ (ਸ.ਬ.)    ਬ੍ਰਿਟੇਨ ਵਿਚ ਰਹਿਣ ਲਈ ਇਕ ਅੱਤਵਾਦੀ ਨੇ 21 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਜਿੱਤ ਲਈ ਹੈ| ਅਸਲ ਵਿਚ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਨਾਲ ਕਥਿਤ ਸੰਬੰਧਾਂ ਦੇ ਚੱਲਦੇ ਇਸ ਅਲਜੀਰੀਆਈ ਅੱਤਵਾਦੀ ਨੂੰ ਬ੍ਰਿਟੇਨ ਤੋਂ ਦੇਸ਼ ਨਿਕਾਲਾ ਦੇਣ ਦਾ ਮੁਕੱਦਮਾ ਚੱਲ ਰਿਹਾ ਸੀ|
ਜੱਜ ਨੇ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੇਸ਼ ਨਿਕਾਲੇ ਦਾ ਡਰ ਵਿਅਕਤੀ ਦੀ ਮਾਨਸਿਕ ਸਿਹਤ ਲਈ ਖਰਾਬ ਰਿਹਾ ਹੈ| ਇਸ ਆਦਮੀ ਨੂੰ ‘ਜੀ’ ਨਾਂ ਨਾਲ ਜਾਣਿਆ ਜਾਂਦਾ ਹੈ| ਸਰਕਾਰ ਨੇ ‘ਜੀ’ ਨੂੰ ਦੇਸ਼ ਨਿਕਾਲਾ ਦੇਣ ਦੀਆਂ ਲਗਾਤਾਰ ਕਈ ਕੋਸ਼ਿਸ਼ਾਂ ਕੀਤੀਆਂ ਅਤੇ ਉਸ ਤੇ ਦੋਸ਼ ਲਗਾਇਆ ਕਿ ਉਹ ਨੌਜਵਾਨ ਬ੍ਰਿਟਿਸ਼ ਮੁਸਲਮਾਨਾਂ ਨੂੰ ਜਿਹਾਦੀ ਦੇ ਰੂਪ ਵਿਚ ਟਰੇਨਿੰਗ ਹਾਸਲ ਕਰਨ ਲਈ ਵਿਦੇਸ਼ ਭੇਜਣ ਵਿਚ ਮਦਦ ਕਰ ਰਿਹਾ ਹੈ| ਇਸ ਦੇ ਖਿਲਾਫ ਇਸ ਵਿਅਕਤੀ ਦੀਆਂ ਪਹਿਲੀਆਂ ਦੋ ਅਪੀਲਾਂ ਰੱਦ ਹੋ ਚੁੱਕੀਆਂ ਸਨ ਪਰ ਮਨੁੱਖੀ ਅਧਿਕਾਰ ਕਾਨੂੰਨਾਂ ਨੇ ਉਸ ਦੀ ਅਲਜੀਰੀਆ ਹਵਾਲਗੀ ਰੋਕ ਦਿੱਤੀ| ਹਾਲਾਂਕਿ ਵਿਸ਼ੇਸ਼ ਇਮੀਗ੍ਰੇਸ਼ਨ ਅਪੀਲੀ ਕਮਿਸ਼ਨ ਨੇ ਦੱਸਿਆ ਕਿ ਉਕਤ ਵਿਅਕਤੀ ਬ੍ਰਿਟੇਨ ਦੀ ਰਾਸ਼ਟਰੀ ਸੁਰੱਖਿਆ ਲਈ ਕੋਈ ਖਤਰਾ ਪੈਦਾ ਨਹੀਂ ਕਰ ਸਕਦਾ ਅਤੇ ਇਸ ਲਈ ਉਸ ਦੇ ਇੱਥੇ ਰਹਿਣ ਵਿਚ ਕੋਈ ਸਮੱਸਿਆ ਨਹੀਂ ਹੈ|

Leave a Reply

Your email address will not be published. Required fields are marked *