ਲਾਦੇਨ ਨੂੰ ਮਾਰਨ ਵਾਲੀ ਟੀਮ ਵਿੱਚ ਸ਼ਾਮਲ ਵਿਲੀਅਮ ਨੇ ਕੀਤੀ ਟਰੰਪ ਦੀ ਆਲੋਚਨਾ

ਵਾਸ਼ਿੰਗਟਨ, 17 ਅਗਸਤ (ਸ.ਬ.) ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਜਿਸ ਅਮਰੀਕੀ ਨੌਸੈਨਾ ਸੀਲ ਨੇ ਛਾਪਾ ਮਾਰਿਆ ਸੀ, ਉਸ ਦੇ ਕਮਾਂਡਰ ਵਿਲੀਅਮ ਮੈਕਰਾਵੇਨ ਨੇ ਸੀ. ਆਈ. ਏ. ਦੇ ਸਾਬਕਾ ਮੁਖੀ ਜਾਨ ਬ੍ਰੇਨਨ ਦੀ ਸੁਰੱਖਿਆ ਮਨਜ਼ੂਰੀ ਹਟਾਉਣ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਹੈ| ਟਰੰਪ ਦੇ ਇਸ ਫੈਸਲੇ ਨਾਲ ਗੁੱਸੇ ਵਿੱਚ ਆਏ ਮੈਕਰਾਵੇਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਵੀ ਸੁਰੱਖਿਆ ਮਨਜ਼ੂਰੀ ਖਤਮ ਕੀਤੀ ਜਾਵੇ| ਨੌਸੈਨਾ ਦੇ ਰਿਟਾਇਰਡ ਐਡਮਿਰਲ ਨੇ ਇਕ ਅਖਬਾਰ ਵਿੱਚ ਇਕ ਖੁੱਲ੍ਹੇ ਪੱਤਰ ਵਿੱਚ ਬ੍ਰੇਨਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਜਿੰਨੇ ਵੀ ਸਰਕਾਰੀ ਅਧਿਕਾਰੀਆਂ ਨੂੰ ਜਾਣਦੇ ਹਨ, ਬ੍ਰੇਨਨ ਉਨ੍ਹਾਂ ਵਿੱਚੋਂ ਸਭ ਤੋਂ ਚੰਗੇ ਹਨ|
ਮੈਕਰਾਵੇਨ ਨੇ ਕਿਹਾ ਕਿ ਅਮਰੀਕਾ ਦੀ ਰੱਖਿਆ ਕਰਨ ਲਈ ਕੁੱਝ ਹੀ ਅਮਰੀਕੀਆਂ ਨੇ ਬ੍ਰੇਨਨ ਤੋਂ ਜ਼ਿਆਦਾ ਕੰਮ ਕੀਤਾ ਹੈ| ਜੋ ਲੋਕ ਉਨ੍ਹਾਂ ਨੂੰ ਨਹੀਂ ਜਾਣਦੇ , ਉਨ੍ਹਾਂ ਲੋਕਾਂ ਨੂੰ ਛੱਡ ਕੇ ਬ੍ਰੇਨਨ ਦੀ ਇਮਾਨਦਾਰੀ ਅਤੇ ਉਸ ਦੇ ਚਰਿੱਤਰ ਉਤੇ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ| ਜੇਕਰ ਮੇਰੀ ਵੀ ਸੁਰੱਖਿਆ ਮਨਜ਼ੂਰੀ ਹਟਾਈ ਜਾਵੇ ਤਾਂ ਮੈਂ ਇਸ ਨੂੰ ਸਨਮਾਨ ਸਮਝਾਂਗਾ ਕਿਉਂਕਿ ਮੈਂ ਅਜਿਹੇ ਲੋਕਾਂ ਦੀ ਸੂਚੀ ਵਿੱਚ ਆਪਣਾ ਨਾਂ ਸ਼ਾਮਲ ਕਰ ਸਕਾਂਗਾ ਜਿਨ੍ਹਾਂ ਨੇ ਤੁਹਾਡੇ ਰਾਸ਼ਟਰਪਤੀ ਸ਼ਾਸਨ ਦੇ ਖਿਲਾਫ ਬੋਲਿਆ ਹੈ|

Leave a Reply

Your email address will not be published. Required fields are marked *