ਲਾਪਤਾ ਵਸਨੀਕ ਦੀ ਲਾਸ਼ ਮਿਲੀ

ਖਰੜ, 25 ਸਤੰਬਰ (ਸ਼ਮਿੰਦਰ ਸਿੰਘ) ਦੇਸੂਮਾਜਰਾ ਦਾ ਵਸਨੀਕ ਗੁਰਜਿੰਦਰ ਸਿੰਘ ਨੋਨੀ (ਜੋ ਬੀਤੇ ਦਿਨੀਂ ਰੰਗੀਲ ਪੁੱਰ ਹੋਟਲ ਵਿੱਚ ਆਪਣਾ ਜਨਮ ਦਿਨ ਮਨਾਉਣ ਲਈ ਕਾਲੇ ਰੰਗ ਦੀ ਐਕਟਿਵਾ ਤੇ ਆਪਣੇ ਦੋਸਤਾਂ ਨਾਲ ਗਿਆ ਸੀ) ਦੇ ਲਾਪਤਾ ਹੋ ਜਾਣ ਦੇ ਮਾਮਲੇ ਵਿੱਚ ਉਸ ਦੀ ਐਕਟੀਵਾ ਰੰਗੀਲ ਪੁੱਰ ਨਹਿਰ ਨੇੜਿਊਂ ਬਰਾਮਦ ਹੋਈ ਹੈ ਅਤੇ ਬਾਅਦ ਵਿੱਚ ਪੰਡ ਗੰਡਾਖੇੜੀ (ਰਾਜਪੁਰਾ) ਤੋਂ ਉਸਦੀ ਲਾਸ਼ ਵੀ ਬਰਾਮਦ ਹੋ ਗਈ ਹੈ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਸਤਵਿੰਦਰ ਕੌਰ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਆਪਣਾ ਜਨਮ ਦਿਨ ਮਣਾਉਣ ਦੀ ਗੱਲ ਕਹਿ ਕੇ ਗਿਆ ਸੀ ਅਤੇ ਵਾਪਸ ਨਹੀਂ ਆਇਆ| ਉਹਨਾਂ ਕਿਹਾ ਕਿ ਪੁਲੀਸ ਵੀ ਉਹਨਾਂ ਦੀ ਮਦਦ ਨਹੀਂ ਕਰ ਰਹੀ ਅਤੇ ਸਿੰਘ ਭਗਵੰਤਪੂਰਾ ਥਾਣਾ (ਰੋਪੜ) ਵਿਖੇ ਜਾ ਕੇ ਪਿੰਡ ਦੇ ਲੋਕਾਂ ਵਲੋਂ ਇਕੱਠ ਕਰਨ ਤੋਂ ਬਾਅਦ ਪੁਲੀਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ|
ਇਸ ਸਬੰਧੀ ਸੰਪਰਕ ਕਰਨ ਤੇ ਡੀ.ਐਸ.ਪੀ ਰੋਪੜ ਤਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਸੰਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *