ਲਾਰੇਂਸ ਲਰਨਿੰਗ ਲੀਗ  ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਐਸ. ਏ. ਐਸ. ਨਗਰ 1 ਫਰਵਰੀ (ਸ.ਬ.) ਲਾਰੇਂਸ ਲਰਨਿੰਗ ਲੀਗ, ਸੈਕਟਰ 69 ਵਿਚ ਬਸੰਤ ਪੰਚਮੀ ਦਾ ਤਿਉਹਾਰ ਸ਼ਰਧਾ  ਨਾਲ ਮਨਾਇਆ ਗਿਆ| ਸਭ ਤੋਂ ਪਹਿਲਾਂ ਸਵੇਰੇ ਸਕੂਲ ਵਿੱਚ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ| ਇਸ ਤੋਂ ਬਾਅਦ ਵਿਦਿਆਰਥੀਆਂ ਦਰਮਿਆਨ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਅਧਿਆਪਕਾਂ ਨੇ ਵੀ ਵੱਧ ਚੜ ਕੇ ਹਿੱਸਾ                 ਲਿਆ| ਇਸ ਮੌਕੇ ਤੇ  ਲਾਰੇਂਸ ਲਰਨਿੰਗ ਲੀਗ ਦੇ ਪ੍ਰਿਸੀਪਲ ਵੰਦਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆਂ ਕਿ ਪਤੰਗਬਾਜ਼ੀ ਬੇਸ਼ੱਕ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹੈ ਕਿਉਂਕਿ ਪੁਰਾਣੇ ਸਮੇਂ ਵਿੱਚ ਪਤੰਗਬਾਜ਼ੀ ਉਡਾਉਣਾ ਲੋਕਾਂ ਲਈ ਮਨੋਰੰਜਨ ਦਾ ਹਿੱਸਾ ਮੰਨੇ ਜਾਂਦੇ ਸਨ | ਉਨ੍ਹਾਂ ਕਿਹਾ ਕਿ ਬੇਸ਼ੱਕ ਸਮਾਂ ਬਦਲਣ ਨਾਲ ਸਾਡੇ ਮਨੋਰੰਜਨ ਦੇ ਤਰੀਕੇ ਬਦਲ ਗਏ ਹਨ ਪਰ ਫਿਰ ਵੀ ਸਾਨੂੰ ਆਪਣੇ ਤਿਉਹਾਰਾਂ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਆਪਣੇ ਵਿਰਸੇ ਨਾਲ ਜੁੜੀਆਂ ਰਹਿਣ|

Leave a Reply

Your email address will not be published. Required fields are marked *