ਲਾਰੇਂਸ ਲਰਨਿੰਗ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ

ਐਸ. ਏ. ਐਸ. ਨਗਰ 25 ਜਨਵਰੀ (ਸ.ਬ.)  ਲਾਰੇਂਸ ਲਰਨਿੰਗ ਸਕੂਲ, ਸੈਕਟਰ  68 ਵੱਲੋਂ ਗਣਤੰਤਰਤਾ ਦਿਵਸ ਸਕੂਲ ਦੇ ਕੈਂਪਸ ਵਿੱਚ ਮਨਾਇਆ ਗਿਆ| ਇਸ ਮੌਕੇ ਤੇ ਵਿਦਿਆਰਥੀਆਂ  ਨੇ ਆਜ਼ਾਦੀ ਦੀ ਪਹਿਲੀ ਲੜਾਈ 1857 ਈ. ਦੇ ਕ੍ਰਾਂਤੀਕਾਰੀਆਂ ਅਤੇ ਆਜ਼ਾਦੀ ਦੇ ਮਹਾਨ ਪਰਵਾਨਿਆਂ ਦੇ ਪਹਿਰਾਵੇ ਪਹਿਨ ਕੇ ਉਨ੍ਹਾਂ ਦੇ ਆਜ਼ਾਦੀ ਲਈ ਪਾਏ ਗਏ ਯੋਗਦਾਨ ਲਈ ਸਕੂਲ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ| ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਦੇਸ਼ ਪਿਆਰ ਦੇ ਗੀਤ ਨਾਲ ਹੋਈ| ਇਸ ਤੋਂ ਬਾਦ ਵਿਦਿਆਰਥੀਆਂ ਨੇ ਵੱਖ-ਵੱਖ ਸੂਬਿਆਂ ਦੇ ਪਹਿਰਾਵੇ ਪਹਿਨ ਕੇ ਸਟੇਜ ਤੇ ਵੱਖ-ਵੱਖ ਤਰਾਂ ਦਾ ਡਾਂਸ ਪੇਸ਼ ਕੀਤਾ|
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵੰਦਨਾ ਗੁਪਤਾ ਨੇ ਸੰਬੋਧਨ ਕਰਦੇ ਹੋਏ ਮਹਾਨ ਸੁਤੰਤਰਤਾ ਸੈਨਾਨੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਬਾਰੇ ਦੱਸਿਆ| ਸਮਾਰੋਹ ਦੇ ਅੰਤ ਵਿੱਚ ਦਸਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ|

Leave a Reply

Your email address will not be published. Required fields are marked *