ਲਾਰੇਂਸ ਸਕੂਲ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ

ਐਸ ਏ ਐਸ ਨਗਰ,21 ਫਰਵਰੀ (ਸ.ਬ.) ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 51 ਦੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ| ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਸ਼ਬਦ ਗਾ ਕੇ ਕੀਤੀ | ਇਸ ਰੰਗਾਰੰਗ ਸਮਾਗਮ ਦਾ ਆਯੋਜਨ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ | ਜਦ ਕਿ ਸਮਾਗਮ ਵਿਚ ਸਕੂਲ ਦੇ  ਪ੍ਰਿੰਸੀਪਲ ਵੀਨਾ ਮਲਹੋਤਰਾ ਮੁੱਖ ਮਹਿਮਾਨ ਸਨ |  ਇਸ ਦੌਰਾਨ ਸਭ ਤੋਂ ਰੋਚਕ ਮਿਸਟਰ ਅਤੇ ਮਿਸ ਫੇਅਰਵੇਲ ਦਾ ਮੁਕਾਬਲਾ ਰਿਹਾ ਜਿਸ ਵਿਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਰੈਂਪ ਵਾਕ ਦੇ ਜਲਵੇ ਵਿਖਾਏ| ਅਖੀਰ ਵਿਚ  ਮਿਸ ਫੇਅਰਵੈੱਲ  ਅਤੇ ਮਿਸਟਰ ਫੈਅਰਵੈਲ ਦਾ ਖ਼ਿਤਾਬ  ਮਨਪ੍ਰੀਤ ਸਿੰਘ ਅਤੇ ਵਿਸ਼ਵਰੂਪ  ਨੇ ਹਾਸਿਲ ਕੀਤਾ ਜਦ ਕਿ ਗੁਰਲੀਨ ਕੌਰ ਅਤੇ ਚਰਨਪ੍ਰੀਤ ਸਿੰਘ  ਮਿਸ ਇਟੈਂਲੀਜੈਂਟ ਅਤੇ ਮਿਸਟਰ ਹੈਂਡਸਮ ਦਾ ਖ਼ਿਤਾਬ ਹਾਸਿਲ ਕੀਤਾ|

Leave a Reply

Your email address will not be published. Required fields are marked *