ਲਾਰੈਂਸ ਪਬਲਿਕ ਸਕੂਲ ਦੋ ਮਹੀਨੇ ਦੀ ਇੱਕਠੀ ਫੀਸ ਦੇਣ ਲਈ ਮਜਬੂਰ ਨਹੀਂ ਕਰੇਗਾ

ਲਾਰੈਂਸ ਪਬਲਿਕ ਸਕੂਲ ਦੋ ਮਹੀਨੇ ਦੀ ਇੱਕਠੀ ਫੀਸ ਦੇਣ ਲਈ ਮਜਬੂਰ ਨਹੀਂ ਕਰੇਗਾ

ਵਿਨੀਤ ਵਰਮਾ ਦੀ ਸ਼ਿਕਾਇਤ ਤੋਂ ਬਾਅਦ ਲਿਆ ਫੈਸਲਾ
ਐਸ. ਏ. ਐਸ ਨਗਰ, 14 ਜੂਨ (ਸ.ਬ.) ਲਾਰੈਂਸ ਪਬਲਿਕ ਸਕੂਲ ਸੈਕਟਰ-51 ਸੀ ਹੁਣ ਵਿਦਿਆਰਥੀਆਂ ਨੂੰ ਦੋ ਮਹੀਨੇ ਦੀ ਇੱਕਠੀ ਫੀਸ ਦੇਣ ਲਈ ਮਜਬੂਰ ਨਹੀਂ ਕਰੇਗਾ| ਇਹ ਫੈਸਲਾ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਵੱਲੋਂ ਪੰਜਾਬ ਸਟੇਟ ਕਮਿਸ਼ਨਰ ਫਾਰ ਦਿ ਪ੍ਰੋਟੈਕਸ਼ਨ ਆਫ ਚਾਲੀਡ ਰਾਈਟਸ ਕੋਲ ਕੀਤੀ ਸ਼ਿਕਾਇਤ ਤੇ ਕਮਿਸ਼ਨ ਵੱਲੋਂ ਕੀਤਾ ਗਿਆ ਹੈ| ਕਮਿਸ਼ਨਰ ਅੱਗੇ ਪੇਸ਼ ਹੋ ਕੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਦਾ ਸਕੂਲ ਬੱਚਿਆਂ ਨੂੰ ਦੋ ਮਹੀਨੇ ਦੀ ਇੱਕਠੀ ਫੀਸ ਜਮ੍ਹਾਂ ਕਰਵਾਉਣ ਲਈ ਨਹੀਂ ਕਹੇਗਾ| ਹਾਂ ਜੇਕਰ ਬੱਚਿਆਂ ਦੇ ਮਾਪੇ ਚਾਹੁਣ ਤਾਂ ਉਹ ਇੱਕ ਜਾਂ ਇੱਕ ਤੋਂ ਵੱਧ ਮਹੀਨਿਆਂ ਦੀ ਫੀਸ ਇੱਕਠੀ ਜਮਾ ਕਰਵਾ ਸਕਦੇ ਹਨ| ਉਹਨਾਂ ਕਿਹਾ ਕਿ ਫੀਸ ਮਹੀਨੇ ਦੀ 10 ਤਰੀਕ ਤੱਕ ਜਮਾ ਕਰਵਾਉਣਾ ਲਾਜਮੀ ਹੋਵੇਗਾ ਅਤੇ ਫੀਸ ਜਮਾ ਕਰਵਾਉਣ ਤੇ ਸਕੂਲ ਦੇ ਨਿਯਮਾਂ ਅਨੁਸਾਰ ਲੇਟ ਫੀਸ ਵਸੂਲੀ ਜਾਵੇਗੀ| ਇਸ ਮੌਕੇ ਵਿਨੀਤ ਵਰਮਾ ਅਤੇ ਉਹਨਾਂ ਦੇ ਵਕੀਲ ਵੀ ਹਾਜਿਰ ਸਨ| ਪ੍ਰਿੰਸੀਪਲ ਦੇ ਬਿਆਨ ਤੇ ਵਿਨੀਤ ਵਰਮਾ ਅਤੇ ਉਹਨਾਂ ਦੇ ਵਕੀਲ ਨੇ ਸਹਿਮਤੀ ਪ੍ਰਗਟ ਕੀਤੀ|
ਕਮਿਸ਼ਨ ਨੇ ਫੈਸਲੇ ਦੀ ਕਾਪੀ ਪ੍ਰਿੰਸੀਪਲ ਲਾਰੈਂਸ ਪਬਲਿਕ ਸਕੂਲ ਸੈਕਟਰ 51 ਸੀ ਅਤੇ ਸਿਕਾਇਤ ਕਰਤਾ ਵਿਨੀਤ ਵਰਮਾ ਨੂੰ ਭੇਜ ਦਿੱਤੀ ਹੈ|

Leave a Reply

Your email address will not be published. Required fields are marked *