ਲਾਲਾ ਨੇ ਚੋਣ ਪ੍ਰਚਾਰ ਦੌਰਾਨ ਪਿੰਡਾਂ ਦਾ ਦੌਰਾ ਕੀਤਾ

ਐਸ.ਏ.ਐਸ.ਨਗਰ, 7 ਜਨਵਰੀ  (ਸ.ਬ.) ਅਪਣਾ ਪੰਜਾਬ ਪਾਰਟੀ ਦੇ ਹਲਕਾ ਮੁਹਾਲੀ ਦੇ ਉਮੀਦਵਾਰ ਮਹਿੰਦਰ ਪਾਲ ਸਿੰਘ ‘ਲਾਲਾ’ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ| ਅੱਜ ਹਲਕੇ ਦੇ ਪਿੰਡ ਜਗਤਪੁਰਾ, ਕੰਡਾਲਾ, ਝਿਉਰਹੇੜੀ, ਅਲੀਪੁਰ, ਅਤੇ ਕਡਿਆਲੀ ਦਾ ਦੌਰਾ ਕੀਤਾ ਅਤੇ ਇਹਨਾਂ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ| ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ੍ਰ. ਮਹਿੰਦਰਪਾਲ ਸਿੰਘ ਲਾਲਾ ਨੇ ਵਾਅਦਾ ਕੀਤਾ ਕਿ ਉਹ ਜਿੱਤ ਤੋਂ ਬਾਅਦ ਪਹਿਲ ਦੇ ਅਧਾਰ ਤੇ ਇਹਨਾਂ ਪਿੰਡਾਂ ਦੀਆਂ ਮੁਸ਼ਕਲਾਂ ਹਲ ਕਰਨਗੇ| ਉਹਨਾਂ ਕਿਹਾ ਕਿ ਮੈਂ ਖੁਦ ਇਸ ਇਲਾਕੇ ਦੇ ਪਿੰਡ ਬਾਕਰਪੁਰ ਦਾ ਜੰਮਪਲ ਹਾਂ ਅਤੇ ਹਲਕੇ ਦੇ ਪਿੰਡਾਂ ਦੀ ਸਮਸਿਆਵਾਂ ਤੋਂ ਭਲੀ ਭਾਂਤ ਜਾਣੂ ਹਾਂ|
ਹਾਜ਼ਰ ਪਤਵੰਤਿਆਂ ਨੇ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ ਦਾ ਵਾਅਦਾ ਕੀਤਾ|
ਇਸ ਮੌਕੇ ਸ੍ਰ. ਲਾਲਾ ਦੇ ਨਾਲ ਦਰਸ਼ਨ ਸਿੰਘ ਖਟਕੜ, ਅਮਰਜੀਤ ਸਿੰਘ ਵਾਲੀਆ ਐਨ.ਐਸ ਪਾਲ ਬਲਦੇਵ ਸਿੰਘ ਢਿਲੋਂ, ਜਤਿੰਦਰ ਸਿੰਘ, ਪ੍ਰੋ. ਨਾਨਕ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *