ਲਾਲੂ ਦਾ ਪੀ.ਐਮ. ਮੋਦੀ ਤੇ ਤੰਜ, ਦੱਸਿਆ ਪੇਟੀਐਮ ਦਾ ਨਵਾਂ ਮਤਲਵ

ਪਟਨਾ, 20 ਦਸੰਬਰ (ਸ.ਬ.) ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਅਤੇ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕੈਸ਼ਲੈਸ ਲੈਣ-ਦੇਣ ਲਈ ਨਿੱਜੀ ਮੋਬਾਈਲ ਵਾਲੇਟ ਕੰਪਨੀ ਪੇਟੀਐਮ ਦਾ ਪ੍ਰਚਾਰ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੁਟਕੀ ਲੈਂਦੇ ਹੋਏ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੇਟੀਐਮ ਦਾ ਅਸਲ ਅਰਥ ਪੇ.ਟੂ.ਮੀ. ਹੈ| ਯਾਦਵ ਨੇ ਆਪਣੇ ਟਵਿੱਟਰ ਜ਼ਰੀਏ ਇਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ, ਇਸ ਤਰ੍ਹਾਂ ਦਾ ਕੋਈ ਪ੍ਰਧਾਨ ਮੰਤਰੀ ਹੁੰਦਾ ਹੈ, ਜੋ ਸ਼ਰ੍ਹੇਆਮ ਚੀਨੀ ਕੰਪਨੀ ਦਾ ਪ੍ਰਚਾਰ ਕਰ ਕੇ ਕਹਿੰਦਾ ਹੋਵੇ ਪੇਟੀਐਮ ਕਰ ਲਵੋ, ਪੇਟੀਐਮ ਮਤਲਵ ਪੇ.ਟੂ.ਮੀ, ਪੇ.ਟੂ.ਮੀ.|
ਉਨ੍ਹਾਂ ਨੇ ਤੰਜ ਕਸਦੇ ਹਏ ਕਿਹਾ ਕਿ ਜਨਾਬ, ਪ੍ਰਧਾਨ ਮੰਤਰੀ ਅਹੁਦੇ ਦਾ ਮਾਣ ਹੁੰਦਾ ਹੈ| ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਨੋਟਬੰਦੀ ਤੋਂ ਬਾਅਦ ਰਾਜਦ ਪ੍ਰਧਾਨ ਸੋਸ਼ਲ ਮੀਡੀਆ ਤੇ ਲਗਾਤਾਰ ਆਪਣੀ ਪ੍ਰਤੀਕ੍ਰਿਆ ਜਤਾ ਰਹੇ ਹਨ| ਨੋਟਬੰਦੀ ਦੇ ਮੁੱਦੇ ਤੇ ਉਹ ਪ੍ਰਧਾਨ ਮੰਤਰੀ ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ| ਇਸ ਕਾਰਨ ਉਨ੍ਹਾਂ ਦੇ ਟਵਿਟ ਅਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਲਾਗਾਤਾਰ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ ਅਤੇ ਲੋਕ ਵੀ ਇਸ ਤੇ ਪ੍ਰਤੀਕਿਰਿਆ ਦੇ ਰਹੇ ਹਨ|

Leave a Reply

Your email address will not be published. Required fields are marked *