ਲਾਲੂ ਦੀ ਅੰਤਰਿਮ ਜ਼ਮਾਨਤ 28 ਜਨਵਰੀ ਤੱਕ ਵਧੀ

ਨਵੀਂ ਦਿੱਲੀਂ, 19 ਜਨਵਰੀ (ਸ.ਬ.) ਆਈ. ਆਰ. ਸੀ. ਟੀ. ਸੀ. ਘੁਟਾਲੇ ਨਾਲ ਜੁੜੇ 2 ਮਾਮਲਿਆਂ ਵਿੱਚ ਦਿੱਲੀ ਦੀ ਇਕ ਅਦਾਲਤ ਨੇ ਅੱਜ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਅੰਤਰਿਮ ਜ਼ਮਾਨਤ ਮਿਆਦ 28 ਜਨਵਰੀ ਤੱਕ ਲਈ ਵਧਾ ਦਿੱਤੀ ਹੈ| ਇਹ ਦੋਵੇਂ ਮਾਮਲੇ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਕੀਤੇ ਗਏ ਹਨ|
ਚੀਫ ਜਸਟਿਸ ਅਰੁਣ ਭਾਰਦਵਾਜ ਨੇ ਲਾਲੂ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੇ ਤੇਜਸਵੀ ਯਾਦਵ ਦੀ ਅੰਤਰਿਮ ਮਿਆਦ ਵੀ 28 ਜਨਵਰੀ ਤੱਕ ਲਈ ਵਧਾ ਦਿੱਤੀ ਹੈ| ਲਾਲੂ ਪ੍ਰਸਾਦ ਅਤੇ ਹੋਰ ਲੋਕਾਂ ਦੀ ਨਿਯਮਿਤ ਜ਼ਮਾਨਤ ਪਟੀਸ਼ਨ ਤੇ ਫੈਸਲਾ ਹੁਣ 28 ਜਨਵਰੀ ਨੂੰ ਆਏਗਾ| ਇਹ ਮਾਮਲੇ ਆਈ. ਆਰ. ਸੀ. ਟੀ. ਸੀ. (ਇੰਡੀਅਨ ਰੇਲਵੇਜ਼ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ) ਦੇ 2 ਹੋਟਲਾਂ ਦੀ ਦੇਖਰੇਖ ਦਾ ਕੰਮ ਨਿੱਜੀ ਫਰਮਾਂ ਨੂੰ ਸੌਂਪਣ ਵਿੱਚ ਕਥਿਤ ਬੇਨਿਯਮੀਆਂ ਨਾਲ ਸੰਬੰਧਤ ਹੈ|

Leave a Reply

Your email address will not be published. Required fields are marked *