ਲਾਲੂ ਪ੍ਰਸ਼ਾਦ ਯਾਦਵ ਦੀ ਸਿਹਤ ਵਿਗੜਣ ਕਾਰਨ ਹਸਪਤਾਲ ਦਾਖਿਲ

ਰਾਂਚੀ, 23 ਜਨਵਰੀ (ਸ.ਬ.) ਰਿਮਸ ਵਿੱਚ ਦਾਖਲ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਨੂੰ ਮਿਲਣ ਰਾਂਚੀ ਪਹੁੰਚਿਆ ਹੈ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਵੀ ਲਾਲੂ ਯਾਦਵ ਨੂੰ ਮਿਲਣ ਗਈ ਹੈ। ਇਸਤੋਂ ਇਲਾਵਾ ਤੇਜਸਵੀ ਯਾਦਵ, ਤੇਜ ਪ੍ਰਤਾਪ ਯਾਦਵ ਦੇ ਨਾਲ ਮੀਸਾ ਭਾਰਤੀ ਵੀ ਉਨ੍ਹਾਂ ਨੂੰ ਮਿਲਣ ਆਏ ਹਨ। ਚਾਰਟਰਡ ਪਲੇਨ ਰਾਹੀਂ ਇਹ ਸਾਰੇ ਲੋਕ ਪਹਿਲਾਂ ਰਾਂਚੀ ਪਹੁੰਚੇ ਸਨ। ਉਸਤੋਂ ਬਾਅਦ ਸਾਰੇ ਲੋਕ ਰਿਮਸ ਹਸਪਤਾਲ ਵਿੱਚ ਲਾਲੂ ਨੂੰ ਮਿਲਣ ਆਏ। ਦੱਸਿਆ ਜਾ ਰਿਹਾ ਹੈ ਕਿ ਲਾਲੂ ਯਾਦਵ ਦੀ ਸਿਹਤ ਇਸ ਵਾਰ ਕਾਫੀ ਖਰਾਬ ਹੈ, ਜਿਸ ਕਾਰਨ ਘਰ ਵਾਲੇ ਅਚਾਨਕ ਇਸ ਤਰ੍ਹਾਂ ਮਿਲਣ ਆਏ ਹਨ।

ਆਪਣੇ ਪਿਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਤੇਜਸਵੀ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਚਿੰਤਾਜਨਕ ਹੈ। ਉਨ੍ਹਾਂ ਦੀ ਸਿਹਤ ਵਿੱਚ ਕਾਫੀ ਗਿਰਾਵਟ ਆਈ ਹੈ। ਲਾਲੂ ਯਾਦਵ ਦੀ ਕਿਡਨੀ 25 ਫੀਸਦੀ ਹੀ ਕੰਮ ਕਰ ਰਹੀ ਹੈ। ਇਸਤੋਂ ਇਲਾਵਾ ਲਾਲੂ ਦਾ ਕ੍ਰਇਏਟਨਿਨ ਵੀ ਕਾਫੀ ਵੱਧ ਗਿਆ ਹੈ ਅਤੇ ਉਨ੍ਹਾਂ ਨੂੰ ਨਿਮੋਨੀਆ ਵੀ ਹੈ। ਤੇਜਸਵੀ ਨੇ ਕਿਹਾ ਕਿ ਲਾਲੂ ਦੇ ਫੇਫੜਿਆਂ ਵਿੱਚ ਸ਼ਿਕਾਇਤ ਵੀ ਦੇਖਣ ਨੂੰ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਸਥਿਤ ਏਮਜ਼ ਵਿੱਚ ਸ਼ਿਫਟ ਕਰਨ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਦਾ ਚਿਹਰਾ ਸੁੱਜ ਗਿਆ ਹੈ। ਉਹ ਦੱਸਦੇ ਹਨ ਕਿ ਕੱਲ੍ਹ ਉਨ੍ਹਾਂ ਦੀ ਦਿਨ ਭਰ ਜਾਂਚ ਚੱਲਦੀ ਰਹੀ ਹੈ। ਉਹ ਇਸ ਦੇ ਅੱਗੇ ਉਨ੍ਹਾਂ ਦੀ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਦੱਸ ਸਕਣਗੇ। ਉਹ ਕਹਿੰਦੇ ਹਨ ਕਿ ਉਝ ਪੂਰਾ ਪਰਿਵਾਰ ਉਨ੍ਹਾਂ ਦਾ ਬਿਹਤਰ ਇਲਾਜ ਚਾਹੁੰਦਾ ਹੈ।

Leave a Reply

Your email address will not be published. Required fields are marked *