ਲਾਲੂ ਪ੍ਰਸ਼ਾਦ ਯਾਦਵ ਦੇ ਮੁੰਡੇ ਦੇ ਪੈਟਰੋਲ ਪੰਪ ਦਾ ਲਾਇਸੈਂਸ ਰੱਦ

ਪਟਨਾ, 21 ਜੁਲਾਈ  (ਸ.ਬ.) ਬਿਹਾਰ ਵਿੱਚ ਸੱਤਾਧਾਰੀ ਮਹਾਗਠਜੋੜ ਵਿੱਚ ਸ਼ਾਮਲ ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਦਾ ਦੌਰ ਖ਼ਤਮ ਨਹੀਂ ਹੋ ਰਿਹਾ| ਲਾਲੂ ਪ੍ਰਸਾਦ ਦੇ ਬੇਟੇ ਤੇ ਬਿਹਾਰ ਦੇ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਨੂੰ ਭਾਰਤ ਪੈਟਰੋਲੀਅਮ  ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ.) ਵਲੋਂ ਦਿੱਤੇ ਗਏ ਪੈਟਰੋਲ ਪੰਪ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ| ਇਸ ਤੋਂ ਪਹਿਲਾ ਪਟਨਾ ਦੀ ਇਕ ਅਦਾਲਤ ਨੇ ਬੀ.ਪੀ.ਸੀ.ਐਲ. ਦੇ ਇਸ ਆਦੇਸ਼ ਤੇ ਰੋਕ ਲਗਾ ਦਿੱਤੀ ਸੀ|

Leave a Reply

Your email address will not be published. Required fields are marked *