ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਦੇ ਜੋ ਵੀ ਥੱਪੜ ਮਾਰੇਗਾ ਉਸ ਨੂੰ ਇਕ ਕਰੋੜ ਇਨਾਮ ਮਿਲੇਗਾ: ਭਾਜਪਾ ਨੇਤਾ

ਪਟਨਾ, 25 ਨਵੰਬਰ (ਸ.ਬ.) ਆਰ.ਜੇ.ਡੀ. ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਵੱਲੋਂ ਸੁਸ਼ੀਲ ਮੋਦੀ ਤੇ ਦਿੱਤੇ ਗਏ ਇਤਰਾਜ਼ਯੋਗ ਬਿਆਨ ਤੋਂ ਬਾਅਦ ਖ਼ੁਦ ਲਾਲੂ ਨੇ ਸੁਸ਼ੀਲ ਮੋਦੀ ਨੂੰ ਯਕੀਨ ਦਿਵਾਇਆ ਸੀ ਕਿ ਉਹ ਬੇਟੇ ਦਾ ਵਿਆਹ ਆਰਾਮ ਨਾਲ ਕਰਨ, ਤੇਜਪ੍ਰਤਾਪ ਕੁੱਝ ਨਹੀਂ ਕਰੇਗਾ ਪਰ ਇਸ ਮਗਰੋਂ ਮਾਮਲਾ ਸ਼ਾਂਤ ਹੋਣ ਦੀ ਬਜਾਏ ਹੋਰ ਉਲਝ ਗਿਆ ਜਦੋਂ ਪਟਨਾ ਭਾਜਪਾ ਦਫ਼ਤਰ ਦੇ ਪ੍ਰੈਸ ਇੰਚਾਰਜ ਨੇ ਐਲਾਨ ਕੀਤਾ ਕਿ ਜੋ ਵੀ ਤੇਜਪ੍ਰਤਾਪ ਨੂੰ ਥੱਪੜ ਮਾਰੇਗਾ ਉਸ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਪਰ ਇਸ ਤੋਂ ਖ਼ੁਦ ਸੁਸ਼ੀਲ ਮੋਦੀ ਨਾਰਾਜ਼ ਹੋ ਗਏ ਹਨ ਤੇ ਉਨ੍ਹਾਂ ਨੇ ਨੇਤਾ ਖਿਲਾਫ ਕਾਰਨ ਦਸੋ ਨੋਟਿਸ ਜਾਰੀ ਕੀਤਾ ਹੈ| ਜ਼ਿਕਰਯੋਗ ਹੈ ਕਿ ਤੇਜਪ੍ਰਤਾਪ ਯਾਦਵ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਉਹ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਮਾਰਨਗੇ|

Leave a Reply

Your email address will not be published. Required fields are marked *