ਲਾਲੂ ਯਾਦਵ ਨੇ ਕੀਤਾ ਸੀ.ਬੀ.ਆਈ. ਕੋਰਟ ਵਿੱਚ ਸਰੰਡਰ, ਜੇਲ ਤੋਂ ਬਾਅਦ ਭੇਜਿਆ ਗਿਆ ਰਿਮਸ

ਰਾਂਚੀ , 30 ਅਗਸਤ (ਸ.ਬ.) ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਰਾਂਚੀ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸਰੰਡਰ ਕਰ ਦਿੱਤਾ| ਐਸ.ਐਸ. ਪ੍ਰਸਾਦ ਦੀ ਅਦਾਲਤ ਨੇ ਜੂਡੀਸ਼ੀਅਲ ਹਿਰਾਸਤ ਵਿਚ ਲੈਂਦੇ ਹੋਏ ਲਾਲੂ ਪ੍ਰਸਾਦ ਨੂੰ ਹੋਟਰਵਾਰ ਜੇਲ ਵਿਚ ਭੇਜ ਦਿੱਤਾ ਹੈ| ਚਾਰਾ ਘੁਟਾਲੇ ਨਾਲ ਜੁੜੇ ਮਾਮਲੇ ਵਿਚ ਸਜ਼ਾ ਕੱਟ ਰਹੇ ਲਾਲੂ ਡਾਕਟਰੀ ਜਾਂਚ ਸਬੰਧੀ ਕਾਰਪੋਰਲ ਜ਼ਮਾਨਤ ਉਤੇ ਸਨ| ਉਨ੍ਹਾਂ ਦੀ ਜ਼ਮਾਨਤ ਦੀ ਮਿਆਦ ਖਤਮ ਹੋ ਗਈ ਸੀ| ਕੋਰਟ ਨੇ ਰਿਮਸ ਦੇ ਡਾਕਟਰ ਨੂੰ ਲਾਲੂ ਪ੍ਰਸਾਦ ਯਾਦਵ ਦੀ ਮੈਡੀਕਲ ਜਾਂਚ ਦਾ ਵੀ ਹੁਕਮ ਦਿੱਤਾ ਹੈ| ਲਾਲੂ ਪ੍ਰਸਾਦ ਦੇ ਬੁਲਾਰੇ ਪ੍ਰਭਾਤ ਕੁਮਾਰ ਮੁਤਾਬਕ, ਲਾਲੂ ਪ੍ਰਸਾਦ ਨੂੰ ਕੋਰਟ ਤੋਂ ਜੇਲ ਭੇਜਿਆ ਗਿਆ| ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਿਮਸ ਭੇਜ ਦਿੱਤਾ|

Leave a Reply

Your email address will not be published. Required fields are marked *